ਅਹਿਮ ਖ਼ਬਰ : ਪੰਜਾਬ ਤੋਂ ਦੁਬਈ ਦੀ ਫਲਾਈਟ ''ਚ ਇਕੱਲੇ ਸਫ਼ਰ ਕਰਨ ਵਾਲੇ ਮੁਸਾਫ਼ਰ ਬਣੇ ''ਡਾ. ਓਬਰਾਏ''

Friday, Jun 25, 2021 - 03:12 PM (IST)

ਗੁਰਦਾਸਪੁਰ/ਪਟਿਆਲਾ (ਹਰਮਨ) : ਸਮਾਜ ਸੇਵਾ ਅਤੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਡਾ. ਐੱਸ. ਪੀ. ਸਿੰਘ ਓਬਰਾਏ ਪੰਜਾਬ ਤੋਂ ਦੁਬਈ ਜਾਣ ਵਾਲੇ 238 ਸੀਟਾਂ ਵਾਲੇ ਜਹਾਜ਼ ’ਚ ਇਕੱਲੇ ਸਫ਼ਰ ਕਰਨ ਵਾਲੇ ਮੁਸਾਫ਼ਰ ਬਣ ਗਏ ਹਨ। ਜ਼ਿਕਰਯੋਗ ਹੈ ਕਿ ਡਾ. ਓਬਰਾਏ ਇਕ ਵੱਡੇ ਕਾਰੋਬਾਰੀ ਹਨ, ਜਿਨ੍ਹਾਂ ਦਾ ਦੁਬਈ ’ਚ ਵੱਡਾ ਕਾਰੋਬਾਰ ਹੈ। ਡਾ. ਓਬਰਾਏ ਕੋਲ ਯੂ. ਏ. ਈ. ਦਾ 10 ਸਾਲ ਦਾ ਗੋਲਡਨ ਵੀਜ਼ਾ ਹੈ, ਜਿਸ ਕਾਰਨ ਉਹ ਕਿਸੇ ਵੇਲੇ ਵੀ ਟਿਕਟ ਲੈ ਕੇ ਯੂ. ਏ. ਈ. ’ਚ ਆ-ਜਾ ਸਕਦੇ ਸਨ।

ਇਹ ਵੀ ਪੜ੍ਹੋ : PGI ਦੀ ਪੋਸਟਮਾਰਟਮ ਰਿਪੋਰਟ 'ਚ ਖ਼ੁਲਾਸਾ, ਗੋਲੀਆਂ ਲੱਗਣ ਨਾਲ ਹੀ ਹੋਈ ਸੀ 'ਜੈਪਾਲ ਭੁੱਲਰ' ਦੀ ਮੌਤ

ਕੁੱਝ ਦਿਨ ਪਹਿਲਾਂ ਹੀ ਡਾ. ਓਬਰਾਏ ਗੁਰਦਾਸਪੁਰ ’ਚ ਇਕ ਪੈਥਾਲੋਜੀ ਪ੍ਰਯੋਗਸ਼ਾਲਾ ਸਥਾਪਿਤ ਕਰਨ ਸਬੰਧੀ ਜਗ੍ਹਾ ਦੇਖਣ ਲਈ ਦੁਬਈ ਤੋਂ ਆਏ ਸਨ ਅਤੇ ਬੀਤੇ ਦਿਨ ਉਨ੍ਹਾਂ ਨੇ ਸਵੇਰੇ 4 ਵਜੇ ਦੇ ਕਰੀਬ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਦੀ ਟਿਕਟ ਲਈ ਸੀ, ਜਿਸ ਕਾਰਨ ਉਹ ਮੰਗਲਵਾਰ ਦੀ ਰਾਤ ਨੂੰ ਇੱਥੋਂ ਰਵਾਨਾ ਹੋਏ ਅਤੇ ਸਵੇਰੇ ਤੜਕਸਾਰ ਉਨ੍ਹਾਂ ਨੇ ਇਹ ਫਲਾਈਟ ਲੈ ਕੇ ਦੁਬਈ ਪਹੁੰਚਣਾ ਸੀ ਪਰ ਡਾ. ਓਬਰਾਏ ਜਦੋਂ ਏਅਰਪੋਰਟ ’ਤੇ ਪਹੁੰਚੇ ਤਾਂ ਏਅਰ ਇੰਡੀਆ ਦੇ ਸਟਾਫ਼ ਨੇ ਉਨ੍ਹਾਂ ਨੂੰ ਇਸ ਫਲਾਈਟ ਵਿਚ ਲਿਜਾਣ ਤੋਂ ਮਨਾ ਕਰ ਦਿੱਤਾ।

ਇਹ ਵੀ ਪੜ੍ਹੋ : ਲੁਧਿਆਣਾ 'ਚ ਸ਼ਰਮਨਾਕ ਵਾਰਦਾਤ, 3 ਨੌਜਵਾਨਾਂ ਨੇ ਕੁੜੀ ਨੂੰ ਅਗਵਾ ਕਰਕੇ ਕੀਤਾ ਜਬਰ-ਜ਼ਿਨਾਹ

ਡਾ. ਓਬਰਾਏ ਨੇ ਪਹਿਲਾਂ ਸਮਝਿਆ ਕਿ ਸ਼ਾਇਦ ਕੋਵਿਡ-19 ਦੇ ਡਰ ਕਾਰਨ ਉਨ੍ਹਾਂ ਨੂੰ ਜਹਾਜ਼ ’ਚ ਜਾਣ ਤੋਂ ਰੋਕਿਆ ਜਾ ਰਿਹਾ ਹੈ, ਜਿਸ ’ਤੇ ਉਨ੍ਹਾਂ ਨੇ ਆਪਣਾ ਤਾਜ਼ਾ ਕੋਵਿਡ-ਨੈਗੇਟਿਵ ਸਰਟੀਫਿਕੇਟ ਦਿਖਾਇਆ ਪਰ ਫਿਰ ਵੀ ਉਨ੍ਹਾਂ ਨੂੰ ਜਹਾਜ਼ ’ਚ ਸਫਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਦੱਸਣਯੋਗ ਹੈ ਕਿ ਦੁਬਈ ’ਚ ਕੋਵਿਡ ਦੇ ਖ਼ਤਰੇ ਨੂੰ ਰੋਕਣ ਲਈ ਉੱਥੇ ਦੀ ਸਰਕਾਰ ਨੇ ਬਾਹਰੋਂ ਆਉਣ ਵਾਲੇ ਲੋਕਾਂ ਦੀ ਐਂਟਰੀ ’ਤੇ ਰੋਕ ਲਗਾਈ ਹੋਈ ਹੈ ਪਰ ਗੋਲਡਨ ਵੀਜ਼ੇ ਸਮੇਤ ਕੁੱਝ ਹੋਰ ਚੋਣਵੀਆਂ ਸ਼੍ਰੇਣੀਆਂ ਦੇ ਲੋਕਾਂ ਲਈ ਇਹ ਰੋਕ ਨਹੀਂ ਹੈ।

ਇਹ ਵੀ ਪੜ੍ਹੋ : ਕਾਂਗਰਸ ਹਾਈਕਮਾਨ ਕੈਪਟਨ 'ਤੇ ਗਰਮ, ਸਿੱਧੂ 'ਤੇ ਨਰਮ, 18 ਨਿਰਦੇਸ਼ਾਂ ਦੀ ਸੂਚੀ ਲੈ ਪਰਤੇ ਮੁੱਖ ਮੰਤਰੀ

ਅਜਿਹੀ ਸਥਿਤੀ ’ਚ ਜਦੋਂ ਡਾ. ਓਬਰਾਏ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਰਾਤ 2 ਵਜੇ ਦੇ ਕਰੀਬ ਹੀ ਦਿੱਲੀ ਵਿਖੇ ਸਬੰਧਿਤ ਮੰਤਰੀ ਨਾਲ ਸੰਪਰਕ ਕੀਤਾ, ਜਿਸ ਦੇ ਬਾਅਦ ਤੁਰੰਤ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ। ਡਾ. ਓਬਰਾਏ ਨੇ ਏਅਰ ਇੰਡੀਆ ਦੇ ਏ. ਆਈ-929 ਜਹਾਜ਼ ਦੀ 14800 ਰੁਪਏ (740 ਦਰਾਮ) ਦੀ ਟਿਕਟ ਲਈ ਸੀ ਅਤੇ ਇਸੇ ਟਿਕਟ ’ਤੇ ਉਨ੍ਹਾਂ ਨੇ ਦੁਬਈ ਤੱਕ ਖ਼ਾਲੀ ਜਹਾਜ਼ ’ਚ ਪਾਇਲਟ ਦੇ ਨਾਲ ਇਕੱਲੇ ਮੁਸਾਫ਼ਰ ਵੱਜੋਂ ਸਫ਼ਰ ਕੀਤਾ। ਇਥੇ ਇਹ ਵੀ ਦੱਸਣਯੋਗ ਹੈ ਕਿ ਦੁਬਈ ਤੋਂ ਆਉਣ ਵਾਲੀਆਂ ਫਲਾਈਟਾਂ ’ਚ ਮੁਸਾਫ਼ਰ ਅੰਮ੍ਰਿਤਸਰ ਤਾਂ ਪਹੁੰਚਦੇ ਹਨ ਪਰ ਵਾਪਸੀ ਸਮੇਂ ਕਿਸੇ ਮੁਸਾਫ਼ਰ ਨੂੰ ਦੁਬਈ ’ਚ ਦਾਖ਼ਲ ਹੋਣ ਦੀ ਇਜਾਜ਼ਤ ਨਾ ਹੋਣ ਕਾਰਨ ਇਹ ਜਹਾਜ਼ ਖ਼ਾਲੀ ਹੀ ਪਰਤਦੇ ਹਨ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News