''ਸਾਹੀਵਾਲ ਪ੍ਰੋਟੀਨੀ ਟੈਸਟਿੰਗ'' ਤਹਿਤ ਕਰਵਾਈ ਕਾਫ ਰੈਲੀ ''ਚ ਪੁੱਜੇ ਡਾ. ਐਚ. ਐਸ. ਕਾਹਲੋਂ

03/12/2021 1:30:12 PM

ਮੋਹਾਲੀ (ਨਿਆਮੀਆਂ) : ਸਾਹੀਵਾਲ ਗਾਵਾਂ ਦੇ 'ਪ੍ਰੋਟੀਨੀ ਟੈਸਟਿੰਗ ਪ੍ਰਾਜੈਕਟ' ਤਹਿਤ ਪੰਜਾਬ ਵਿਚ ਸਾਹੀਵਾਲ ਗਾਵਾਂ ਨੂੰ ਉਤਸ਼ਾਹਿਤ ਕਰਨ ਲ‌ਈ ਕਰਵਾਈ ਗ‌ਈ ਕਾਫ ਰੈਲੀ ਵਿਚ ਪਸ਼ੂ-ਪਾਲਣ ਮਹਿਕਮੇ ਦੇ ਡਾਇਰੈਕਟਰ ਡਾ. ਐਚ. ਐਸ. ਕਾਹਲੋਂ ਮੁੱਖ ਮਹਿਮਾਨ ਵੱਜੋ ਪੁੱਜੇ। ਇਹ ਰੈਲੀ ਪਸ਼ੂ-ਪਾਲਣ ਮਹਿਕਮੇ ਦੇ ਮੰਤਰੀ ਸ. ਤ੍ਰਿਪਤ ਰਾਜਿੰਦਰ ਬਾਜਵਾ ਦੀ ਯੋਗ ਅਗਵਾਈ ਅਤੇ ਮਹਿਕਮੇ ਦੇ ਵਧੀਕ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਵਾ ਆਈ. ਏ. ਐਸ. ਦੇ ਦਿਸ਼ਾ-ਨਿਰਦੇਸਾਂ ਹੇਠ ਕਰਵਾਈ ਗਈ। ਇਸ ਮੌਕੇ 'ਤੇ ਡਾ. ਕਾਹਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਿਕਮੇ ਵੱਲੋਂ ਚਲਾਏ ਜਾ ਰਹੇ ਉਕਤ ਪ੍ਰਾਜੈਕਟ ਤਹਿਤ ਫਾਜ਼ਿਲਕਾ ਅਤੇ ਅਬੋਹਰ ਵਿਚ ਜਿਹੜੀਆ ਸਾਹੀਵਾਲ ਵੱਛੀਆਂ ਜਦੋਂ ਜਵਾਨ ਹੋ ਕੇ ਸੂਣਗੀਆਂ ਤਾਂ ਉਨ੍ਹਾਂ ਦੇ ਦੁੱਧ ਦਾ ਰਿਕਾਰਡ ਮਹਿਕਮੇ ਵੱਲੋਂ ਰੱਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ ਚਲਾਈ ਜਾ ਰਹੀ ਸਾਹੀਵਾਲ ਗਾਵਾਂ ਦੀ ਸਕੀਮ ਨੂੰ ਕੰਜ਼ਰਵੇਸ਼ਨ ਅਤੇ ਦੁੱਧ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਇਹ ਪ੍ਰਾਜੈਕਟ ਫਾਜ਼ਿਕਲਾ ਅਤੇ ਅਬੋਹਰ ਵਿਚ ਚਲਾਇਆ ਜਾ ਰਿਹਾ ਹੈ। ਇਸ ਕਾਫ ਰੈਲੀ ਦਾ ਮੁੱਖ ਆਕਰਸ਼ਣ 2 ਸਾਲ ਦੀ ਸਾਹੀਵਾਲ ਵੱਛੀ ਸੀ, ਜੋ 6 ਮਹੀਨੇ ਦੀ ਗੱਭਣ ਸੀ। ਡਾ. ਕਾਹਲੋਂ ਨੇ ਕਿਹਾ ਕਿ ਮੰਤਰੀ ਬਾਜਵਾ ਦੀ ਯੋਗ ਅਗਵਾਈ ਹੇਠ ਅਤੇ ਵਧੀਕ ਮੁੱਖ ਸਕੱਤਰ ਵਿਜੇ ਕੁਮਾਰ‌ ਜੰਜੂਵਾ ਦੀ ਅਗਵਾਈ ਹੇਠ ਇਸ ਤਰ੍ਹਾਂ ਦੀਆਂ ਕਾਫ ਰੈਲੀਆਂ ਭਵਿੱਖ ਵਿਚ ਵੀ ਕਰਾਈਆਂ ਜਾਣਗੀਆਂ। ਅਖ਼ੀਰ ਵਿਚ ਡਾ. ਅਮਿਤ ਨੈਨ ਅਤੇ‌ ਡਾ. ਹਰਵਿੰਦਰ ਸਿੰਘ ਸਮੇਤ ਮਹਿਕਮੇ ਦੇ ਅਧਿਕਾਰੀਆਂ ਅਤੇ ਵੈਟਨਰੀ ਇੰਸਪੈਕਟਰਾਂ ਨੇ ਡਾ. ਐਚ. ਐਸ. ਕਾਹਲੋਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ।


 


Babita

Content Editor

Related News