ਡਾ. ਅੰਬੇਡਕਰ ਦੇ ਬੁੱਤ ਤੋੜਣ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਕੱਢੀ ਭੜਾਸ
Sunday, Apr 01, 2018 - 04:57 AM (IST)
ਹੁਸ਼ਿਆਰਪੁਰ, (ਘੁੰਮਣ)- ਲੇਬਰ ਪਾਰਟੀ ਭਾਰਤ ਤੇ ਭਾਰਤ ਜਗਾਓ ਅੰਦੋਲਨ ਵੱਲੋਂ ਗੁਜਰਾਤ 'ਚ ਦਲਿਤ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ, ਡਾ. ਅੰਬੇਡਕਰ ਦੇ ਇਲਾਹਾਬਾਦ 'ਚ ਤੋੜੇ ਗਏ ਬੁੱਤ, ਬਿਹਾਰ ਤੇ ਬੰਗਾਲ 'ਚ ਫੈਲੀ ਹਿੰਸਾ ਨੂੰ ਮੋਦੀ ਸਰਕਾਰ ਵੱਲੋਂ ਪੂਰੀ ਗੰਭੀਰਤਾ ਨਾਲ ਨਾ ਲੈਣ ਦੀ ਸਖ਼ਤ ਨਿੰਦਾ ਕਰਦਿਆਂ ਉਪ ਪ੍ਰਧਾਨ ਸੰਜੀਵ ਕੁਮਾਰ ਮੇਹਟੀਆਣਾ ਤੇ ਕ੍ਰਿਸ਼ਨ ਦਿਆਲ ਦੀ ਅਗਵਾਈ 'ਚ ਵਰਕਰਾਂ ਨੇ ਮੋਦੀ ਸਰਕਾਰ ਦੇ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਭਾਜਪਾ ਦੇ ਰਾਸ਼ਟਰੀ ਆਗੂਆਂ ਤੇ ਦੂਸਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਵਿਕਾਸ ਕਾਰਜਾਂ ਨੂੰ ਤਿਲਾਂਜਲੀ ਦੇ ਕੇ ਦੇਸ਼ ਨੂੰ ਵੰਡਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਐੱਸ. ਸੀ. ਐੱਸ. ਟੀ. ਐਕਟ 'ਚ ਸੋਧ ਕੀਤੇ ਜਾਣ ਦੀ ਅਲੋਚਨਾ ਕਰਦਿਆਂ 2 ਦੇ ਬੰਦ 'ਚ ਸ਼ਾਮਲ ਹੋਣ ਦਾ ਵੀ ਸਮਰਥਨ ਕੀਤਾ।
ਇਸ ਮੌਕੇ ਹਜ਼ਾਰਾ ਰਾਮ, ਰਾਮ ਪ੍ਰਕਾਸ਼, ਰੌਸ਼ਨ ਰਾਏ, ਸੁਦੇਸ਼ ਕੁਮਾਰ ਭੱਟੀ, ਕਾਂਤਾ ਦੇਵੀ, ਗਗਨਦੀਪ, ਕੁਲਦੀਪ ਕੁਮਾਰ, ਬਰਕਤ ਮਸੀਹ, ਕੇਵਲ ਰਾਮ, ਗੀਤਾ ਰਾਣੀ, ਸਮਿੱਤਰੀ ਦੇਵੀ, ਨੀਲਮ ਰਾਣੀ ਆਦਿ ਵੀ ਮੌਜੂਦ ਸਨ।
੩੧8SP8-੮.“96
