ਡਾ.ਉਬਰਾਏ ਵਿਧਵਾ ਬੀਬੀਆਂ ਤੇ ਲੋੜਵੰਦਾਂ ਲਈ ਬਣੇ ਫ਼ਰਿਸ਼ਤਾ,ਵੰਡੇ ਪੈਨਸ਼ਨਾਂ ਦੇ ਚੈੱਕ
Wednesday, Nov 11, 2020 - 05:37 PM (IST)
ਮੋਗਾ (ਬਿੰਦਾ): ਡਾ. ਐੱਸ. ਪੀ. ਸਿੰਘ ਉਬਰਾਏ ਹੁਣ ਤੱਕ ਦੁਬਈ ਦੀਆਂ ਜੇਲ੍ਹਾਂ 'ਚ ਮੌਤ ਦਾ ਇੰਤਜ਼ਾਰ ਕਰ ਰਹੇ 150 ਤੋਂ ਉੱਪਰ ਭਾਰਤੀ ਅਤੇ ਪਾਕਿਸਤਾਨੀ ਨੌਜਵਾਨਾਂ ਅਤੇ ਰੁਜ਼ਗਾਰ ਦੀ ਖ਼ਾਤਰ ਵਿਦੇਸ਼ਾਂ ਵਿਚ ਗਏ ਅਤੇ ਮੌਤ ਦੇ ਮੂੰਹ ਜਾ ਪਏ ਲੋਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਆਪਣੇ ਖਰਚੇ 'ਤੇ ਵਾਪਸ ਦੇਸ਼ ਲਿਆ ਚੁੱਕੇ ਹਨ। ਉਨ੍ਹਾਂ ਵਲੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਦਿੱਲੀ 'ਚ ਹਰ ਜ਼ਿਲ੍ਹਾ ਹੈੱਡ ਕੁਆਰਟਰ 'ਤੇ ਆਪਣੇ ਯੂਨਿਟ ਸਥਾਪਤ ਕਰ ਕੇ ਵਿਧਵਾ ਬੀਬੀਆਂ ਨੂੰ ਬੱਚਿਆਂ ਦੀ ਪੜ੍ਹਾਈ ਲਈ ਦਿੱਤੀ ਜਾ ਰਹੀ ਮਾਸਿਕ ਸਹਾਇਤਾ, ਹੁਸ਼ਿਆਰ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਸਕਾਲਰਸ਼ਿੱਪ, ਹਰ ਮਹੀਨੇ ਲਗਾਏ ਜਾ ਰਹੇ ਅੱਖਾਂ ਦੇ ਮੁਫਤ ਆਪਰੇਸ਼ਨ ਕੈਂਪ, ਸਕੂਲਾਂ 'ਚ ਬੱਚਿਆਂ ਲਈ ਸਾਫ ਪਾਣੀ ਲਈ ਲਗਵਾਏ ਜਾ ਰਹੇ ਆਰ. ਓ., ਸਿਵਲ ਹਸਪਤਾਲ ਮੋਗਾ 'ਚ ਕਾਲੇ ਪੀਲੀਏ ਦੇ ਮਰੀਜ਼ਾਂ ਲਈ ਲਗਾਈ ਗਈ ਡਾਇਲਸਿਸ ਮਸ਼ੀਨ, ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਸੰਨੀ ਉਬਰਾਏ ਚੈਰੀਟੇਬਲ ਲੈਬਾਰਟਰੀਆਂ ਸਥਾਪਤ ਕਰ ਕੇ ਅਤੇ ਨੌਜਵਾਨ ਮੁੰਡੇ-ਕੁੜੀਆਂ ਨੂੰ ਕੰਪਿਊਟਰ ਅਤੇ ਸਿਲਾਈ ਦਿੱਤੀ ਜਾ ਰਹੀ ਮੁਫਤ ਸਿਖਲਾਈ ਆਦਿ ਕੰਮਾਂ ਨੇ ਜਿਥੇ ਸਮਾਜ ਦੇ ਲੋੜਵੰਦ ਤਬਕਿਆਂ ਨੂੰ ਭਾਰੀ ਰਾਹਤ ਪਹੁੰਚਾਈ ਹੈ, ਉਥੇ ਪੂਰੀ ਦੁਨੀਆ 'ਚ ਸਿੱਖਾਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਕਿਉਂਕਿ ਉਨ੍ਹਾਂ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਦੁਨੀਆ 'ਤੇ ਹੋਰ ਕਿਧਰੇ ਮਿਸਾਲ ਨਹੀਂ ਮਿਲਦੀ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਮੋਗਾ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਨੇ 160 ਵਿਧਵਾ ਔਰਤਾਂ ਅਤੇ ਲੋੜਵੰਦਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਵੰਡਣ ਮੌਕੇ ਕੀਤਾ।
ਇਹ ਵੀ ਪੜ੍ਹੋ: ਭਾਰਤ ਅੰਦਰ ਦਾਖ਼ਲ ਹੋਣ ਦੀ ਤਾਕ 'ਚ ਪਾਕਿਸਤਾਨੀ ਡ੍ਰੋਨ,ਜਵਾਨਾਂ ਵੱਲੋਂ ਫਾਇਰਿੰਗ ਕਰਨ 'ਤੇ ਮੁੜਿਆ ਵਾਪਸ
ਉਨ੍ਹਾਂ ਦੱਸਿਆ ਕਿ ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਸੰਨੀ ਉਬਰਾਏ ਚੈਰੀਟੇਬਲ ਲੈਬ 'ਚ ਡੇਂਗੂ ਦੇ ਤਿੰਨੋਂ ਟੈਸਟ ਸਿਰਫ 270 ਰੁਪਏ ਵਿਚ ਕੀਤੇ ਜਾਂਦੇ ਹਨ ਤੇ ਬਾਕੀ ਸਾਰੇ ਟੈਸਟ ਵੀ ਬਾਜ਼ਾਰ ਨਾਲੋਂ 80ਫੀਸਦੀ ਸਸਤੇ ਰੇਟਾਂ 'ਤੇ ਕੀਤੇ ਜਾਂਦੇ ਹਨ। ਇਸ ਮੌਕੇ ਟਰੱਸਟ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ, ਟਰੱਸਟ ਦੇ ਜਨਰਲ ਸਕੱਤਰ ਰਣਜੀਤ ਸਿੰਘ ਧਾਲੀਵਾਲ, ਦਵਿੰਦਰਜੀਤ ਸਿੰਘ ਗਿੱਲ, ਗੁਰਸੇਵਕ ਸਿੰਘ ਸੰਨਿਆਸੀ, ਦਰਸ਼ਨ ਸਿੰਘ ਲੋਪੋਂ, ਭਵਨਦੀਪ ਸਿੰਘ ਪੁਰਬਾ, ਸੁਖਦੇਵ ਸਿੰਘ ਬਰਾੜ, ਭਵਨਦੀਪ ਸਿੰਘ ਪੁਰਬਾ, ਜਸਵੰਤ ਸਿੰਘ ਪੁਰਾਣੇਵਾਲਾ, ਲਖਵਿੰਦਰ ਸਿੰਘ, ਨਿਰਪਾਲ ਕੌਰ, ਮੈਡਮ ਸੁਖਵਿੰਦਰ ਕੌਰ, ਦਫਤਰ ਇੰਚਾਰਜ ਜਸਵੀਰ ਕੌਰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਨੂੰਹ 'ਤੇ ਆਇਆ ਦਿਲ, ਇਸ਼ਕ 'ਚ ਅੰਨ੍ਹੇ ਸਹੁਰੇ ਨੇ ਪੁੱਤ ਨੂੰ ਦਿੱਤੀ ਖੌਫ਼ਨਾਕ ਮੌਤ