ਦਾਜ ਦੀ ਮੰਗ ਪੂਰੀ ਨਾ ਹੋਣ ''ਤੇ ਸਹੁਰੇ ਪਰਿਵਾਰ ਨੇ ਕੀਤੀ ਨਵਵਿਆਹਤਾ ਦੀ ਹੱਤਿਆ

Thursday, Aug 24, 2017 - 05:35 PM (IST)

ਦਾਜ ਦੀ ਮੰਗ ਪੂਰੀ ਨਾ ਹੋਣ ''ਤੇ ਸਹੁਰੇ ਪਰਿਵਾਰ ਨੇ ਕੀਤੀ ਨਵਵਿਆਹਤਾ ਦੀ ਹੱਤਿਆ


ਤਲਵੰਡੀ ਭਾਈ(ਗੁਲਾਟੀ) - ਨੇੜਲੇ ਪਿੰਡ ਹਰਾਜ ਦੀ ਇੱਕ ਨਵਵਿਆਹਤਾ ਦਾਜ ਦੀ ਬਲੀ ਚੜਨ ਦੀ ਸੂਚਨਾ ਮਿਲੀ ਹੈ। ਪੁਲਸ ਨੇ ਮ੍ਰਿਤਕ ਔਰਤ ਦੀ ਲਾਸ਼ ਬਰਾਮਦ ਕਰਕੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਾਵਲੇ ਕਰ ਦਿੱਤੀ ਹੈ। 
ਸੂਤਰਾਂ ਮੁਤਾਬਕ ਪੁਲਸ ਦੇ ਜਾਂਚ ਅਧਿਕਾਰੀ ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਚਰਨਜੀਤ ਕੌਰ ਦੇ ਪਿਤਾ ਸਤਪਾਲ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਸੱਪਾਵਾਲੀ ਨੇ ਪੁਲਸ ਨੂੰ ਦੱਸਿਆ ਕਿ ਉਸਦੀ ਲੜਕੀ ਚਰਨਜੀਤ ਕੌਰ ਉਮਰ 19 ਸਾਲ ਦੀ ਸ਼ਾਦੀ ਤਿੰਨ ਮਹੀਨੇ ਪਹਿਲਾਂ 20 ਮਈ 2017 ਨੂੰ ਰਾਜਵੀਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਹਰਾਜ ਨਾਲ ਹੋਈ ਸੀ। ਇਸ ਵਿਆਹ 'ਚ ਮੈਂ ਆਪਣੀ ਹੈਸੀਅਤ ਤੋਂ ਵੱਧ ਦਾਜ ਦਿੱਤਾ ਸੀ ਪਰ ਮੇਰਾ ਜਵਾਈ ਰਾਜਵੀਰ ਸਿੰਘ, ਉਸਦਾ ਪਿਤਾ ਗੁਰਮੀਤ ਸਿੰਘ ਅਤੇ ਉਸਦੀ ਮਾਤਾ ਜਸਵਿੰਦਰ ਕੌਰ ਮੇਰੀ ਲੜਕੀ ਚਰਨਜੀਤ ਕੌਰ ਨੂੰ ਦਾਜ 'ਚ ਮੋਟਰਸਾਈਕਲ ਦੀ ਮੰਗ ਕਰ ਰਹੇ ਸਨ ਜਿਸ ਕਾਰਨ ਉਹ ਮੇਰੀ ਬੇਟੀ ਦੀ ਕੁੱਟਮਾਰ ਕਰਦੇ। ਇਸ ਤੋਂ ਬਾਅਦ 21 ਅਗਸਤ ਨੂੰ ਦੋਸ਼ੀਆਂ ਨੇ ਮੇਰੀ ਲੜਕੀ ਨੂੰ ਮਾਰ ਕੇ ਨਹਿਰ ਵਿੱਚ ਸੁੱਟ ਦਿੱਤਾ। ਜਾਂਚ ਅਧਿਕਾਰੀ ਮੁਤਾਬਕ ਉਸ ਤੋਂ ਬਾਅਦ ਪੁਲਸ ਨੇ ਕਰਵਾਈ ਕਰਦਿਆਂ ਮ੍ਰਿਤਕ ਲੜਕੀ ਚਰਨਜੀਤ ਕੌਰ ਦੀ ਨਹਿਰ 'ਚ ਲਾਸ਼ ਬਰਾਮਦ ਕਰਕੇ ਦੋਸ਼ੀ ਰਾਜਵੀਰ ਸਿੰਘ, ਉਸਦੇ ਪਿਤਾ ਗੁਰਮੀਤ ਸਿੰਘ ਅਤੇ ਉਸਦੀ ਮਾਤਾ ਜਸਵਿੰਦਰ ਕੌਰ ਖਿਲਾਫ ਮਾਮਲਾ ਦਰਜ ਕਰ ਦੋਸ਼ੀ ਰਾਜਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਦੋ ਦੋਸ਼ੀ ਅਜੇ ਵੀ ਫਰਾਰ ਹਨ।


Related News