ਮੰਗਣੀ ਵੇਲੇ ਦਾਜ ਦੀ ਮੰਗ ਪੂਰੀ ਨਾ ਹੋਣ ''ਤੇ ਤੋੜਿਆ ਰਿਸ਼ਤਾ!
Monday, Mar 12, 2018 - 03:57 PM (IST)
ਰਾਜਪੁਰਾ (ਮਸਤਾਨਾ)-ਪੁਰਾਣਾ ਰਾਜਪੁਰਾ ਵਾਸੀ ਇਕ ਲੜਕੀ ਨਾਲ ਇਕ ਲੜਕੇ ਦੀ ਹੋ ਰਹੀ ਮੰਗਣੀ ਵੇਲੇ ਮੂੰਹ ਮੰਗਿਆ ਦਾਜ ਨਾ ਮਿਲਣ ਕਾਰਨ ਲੜਕੇ ਦੇ ਪਰਿਵਾਰ ਨੇ ਰਿਸ਼ਤਾ ਤੋੜ ਦਿੱਤਾ। ਥਾਣਾ ਸਿਟੀ ਦੀ ਪੁਲਸ ਨੇ ਲੜਕੇ ਸਣੇ ਪਰਿਵਾਰ ਦੇ ਕੁਲ 5 ਜੀਆਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਪੁਰਾਣਾ ਰਾਜਪੁਰਾ ਵਾਸੀ ਕਰਮ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਕੁਰੂਕਸ਼ੇਤਰ ਹਰਿਆਣਾ ਵਾਸੀ ਰਾਹੁਲ ਕੁਮਾਰ ਪਹਿਲਾਂ ਮੇਰੀ ਲੜਕੀ ਨੂੰ ਤੰਗ-ਪ੍ਰੇਸ਼ਾਨ ਅਤੇ ਉਸ ਨਾਲ ਛੇੜਛਾੜ ਕਰਦਾ ਸੀ। ਬਾਅਦ ਵਿਚ ਜਦੋਂ ਦੋਵੇਂ ਪਰਿਵਾਰ ਉਨ੍ਹਾਂ ਦੇ ਰਿਸ਼ਤੇ ਲਈ ਰਾਜੀ ਹੋ ਗਏ ਤਾਂ ਮੰਗਣੀ ਵੇਲੇ ਰਾਹੁਲ ਦੇ ਪਰਿਵਾਰ ਨੇ ਸਾਡੇ ਕੋਲੋਂ ਭਾਰੀ ਦਾਜ ਦੀ ਮੰਗ ਕੀਤੀ, ਜਦੋਂ ਅਸੀਂ ਦਾਜ ਦੇਣ ਤੋਂ ਨਾਂਹ ਕੀਤੀ ਤਾਂ ਉਕਤ ਪਰਿਵਾਰ ਨੇ ਮੰਗਣੀ ਵੇਲੇ ਹੀ ਰਿਸ਼ਤਾ ਤੋੜ ਦਿੱਤਾ। ਪੁਲਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਰਾਹੁਲ, ਉਸਦੇ ਪਿਤਾ ਰਾਮ ਕੁਮਾਰ, ਮਾਤਾ ਮੀਨਾ ਰਾਣੀ, ਰਾਹੁਲ ਦਾ ਭਰਾ ਸੰਦੀਪ ਅਤੇ ਸੰਦੀਪ ਦੀ ਪਤਨੀ ਦਿੱਵਿਆ ਖਿਲਾਫ ਸੈਕਸ਼ਨ 4 ਡੌਰੀ ਐਕਟ ਅਤੇ ਧਾਰਾ 354 ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।