ਪੰਜਾਬ 'ਚ ਡਬਲ ਮਰਡਰ: ਨੌਜਵਾਨ ਨੇ ਡੰਡੇ ਨਾਲ ਕੁੱਟ-ਕੁੱਟ ਮਾਰ 'ਤੀ ਵਹੁਟੀ ਤੇ ਸਾਲੀ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

Monday, Oct 23, 2023 - 03:04 AM (IST)

ਪੰਜਾਬ 'ਚ ਡਬਲ ਮਰਡਰ: ਨੌਜਵਾਨ ਨੇ ਡੰਡੇ ਨਾਲ ਕੁੱਟ-ਕੁੱਟ ਮਾਰ 'ਤੀ ਵਹੁਟੀ ਤੇ ਸਾਲੀ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਦੋਦਾ/ਸ੍ਰੀ ਮੁਕਤਸਰ ਸਾਹਿਬ (ਲਖਵੀਰ, ਤਨੇਜਾ)- ਪਿੰਡ ਆਸਾ ਬੁੱਟਰ ਦੇ ਇਕ ਨੌਜਵਾਨ ਵੱਲੋਂ ਆਪਣੀ ਪਤਨੀ ਦੇ ਚਾਲ-ਚੱਲਣ ਦੇ ਸ਼ੱਕ ’ਚ ਪਤਨੀ ਅਤੇ ਸਾਲੀ ਦਾ ਡੰਡੇ ਮਾਰ ਕੇ ਕਤਲ ਕਰਨ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਪੁੱਤਰ ਸੁਖਾ ਸਿੰਘ ਵੱਲੋਂ ਅੱਜ ਬਾਅਦ ਦੁਪਹਿਰ ਆਪਣੀ ਪਤਨੀ ਸੰਦੀਪ ਕੌਰ (35 ਸਾਲ) ਅਤੇ ਸਾਲੀ ਕੋਮਲਪ੍ਰੀਤ ਕੌਰ (19 ਸਾਲ), ਜੋ ਇਥੇ ਆਪਣੀ ਭੈਣ ਕੋਲ ਪੜ੍ਹਦੀ ਸੀ, ਦਾ ਡੰਡੇ ਮਾਰ ਕੇ ਕਤਲ ਕਰ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਭਾਰਤ ਦੇ ਇਕ ਹੋਰ Most Wanted ਅੱਤਵਾਦੀ ਦਾ ਕਤਲ, ਪਾਕਿਸਤਾਨ 'ਚ ਦਾਊਦ ਮਲਿਕ ਦੀ ਗੋਲ਼ੀ ਮਾਰ ਕੇ ਹੱਤਿਆ

ਪਤਾ ਲੱਗਾ ਹੈ ਕਿ ਬਲਜਿੰਦਰ ਸਿੰਘ ਇਨ੍ਹਾਂ ਦੋਵਾਂ ਦੇ ਚਾਲ-ਚੱਲਣ ’ਤੇ ਸ਼ੱਕ ਕਰਦਾ ਸੀ ਅਤੇ ਜਦੋਂ ਉਹ ਬਾਅਦ ਦੁਪਹਿਰ ਘਰ ਆਇਆ ਤਾਂ ਇਹ ਦੋਵੇਂ ਫੋਨ ’ਤੇ ਗੱਲਾਂ ਕਰ ਰਹੀਆਂ ਸਨ ਤਾਂ ਉਸ ਨੇ ਗੁੱਸੇ ’ਚ ਘਰੋਂ ਡੰਡਾ ਚੁੱਕ ਕੇ ਪਹਿਲਾਂ ਬੈੱਡ ’ਤੇ ਬੈਠੀ ਸਾਲੀ ਦੇ ਸਿਰ ’ਤੇ ਜ਼ੋਰਦਾਰ ਵਾਰ ਕੀਤਾ, ਜੋ ਕਿ ਮੌਕੇ ’ਤੇ ਹੀ ਦਮ ਤੋੜ ਗਈ ਅਤੇ ਬਾਅਦ ’ਚ ਪਤਨੀ ਜੋ ਵੱਖ ਫੋਨ ’ਤੇ ਗੱਲਾਂ ਕਰ ਸੀ, ਉੱਤੇ ਵੀ ਉਸੇ ਡੰਡੇ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਉਪਰੰਤ ਮੁਲਜ਼ਮ ਨੇ ਖੁਦ ਪਿੰਡ ਦੇ ਸਰਪੰਚ ਜਸਮੇਲ ਸਿੰਘ ਅਤੇ ਹੋਰ ਜ਼ਿੰਮੇਵਾਰ ਵਿਅਕਤੀਆਂ ਨੂੰ ਘਟਨਾ ਦੀ ਸੂਚਨਾ ਦਿੱਤੀ। ਸਰਪੰਚ ਨੇ ਦੱਸਿਆ ਕਿ ਅਸੀਂ ਤੁਰੰਤ ਮੌਕੇ ’ਤੇ ਘਰ ਪੁੱਜ ਕੇ ਦੇਖਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਕੋਟਭਾਈ ਦੇ ਐੱਸ. ਐੱਚ. ਓ. ਹਰਪ੍ਰੀਤ ਕੌਰ ਸਮੇਤ ਪੁਲਸ ਮੌਕੇ ’ਤੇ ਪਹੁੰਚ ਤੇ ਦੋਵੇਂ ਲਾਸ਼ਾਂ ਕਬਜ਼ੇ ’ਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਦੋਸ਼ੀ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News