ਵੱਡੀ ਖ਼ਬਰ : ਬਰਨਾਲਾ 'ਚ ਦੋਹਰਾ ਕਤਲਕਾਂਡ, ਮਾਂ-ਧੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

Wednesday, Aug 16, 2023 - 10:10 AM (IST)

ਵੱਡੀ ਖ਼ਬਰ : ਬਰਨਾਲਾ 'ਚ ਦੋਹਰਾ ਕਤਲਕਾਂਡ, ਮਾਂ-ਧੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਬਰਨਾਲਾ (ਬਿਓਰੋ) : ਬਰਨਾਲਾ ਦੇ ਪਿੰਡ ਸੇਖਾ 'ਚ ਦੋਹਰਾ ਕਤਲਕਾਂਡ ਸਾਹਮਣੇ ਆਇਆ ਹੈ। ਅਣਪਛਾਤੇ ਲੋਕਾਂ ਨੇ ਘਰ 'ਚ ਵੜ ਕੇ ਮਾਂ ਅਤੇ ਧੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ, ਜਦੋਂ ਕਿ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਵਾਰਦਾਤ ਤੋਂ ਬਾਅਦ ਪੂਰਾ ਪਿੰਡ ਬੁਰੀ ਤਰ੍ਹਾਂ ਸਹਿਮ ਗਿਆ। ਜਾਣਕਾਰੀ ਮੁਤਾਬਕ ਰਾਜਦੀਪ ਸਿੰਘ ਆਪਣੇ ਸਹੁਰੇ ਘਰ ਪਿੰਡ ਸੇਖਾ 'ਚ ਘਰ ਜਵਾਈ ਬਣ ਕੇ ਰਹਿ ਰਿਹਾ ਸੀ।

ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ 'ਤੇ ਮੋਹਾਲੀ ਵਾਸੀਆਂ ਲਈ ਅਹਿਮ ਐਲਾਨ, ਜਾਣੋ ਕੀ ਬੋਲੇ ਅਮਨ ਅਰੋੜਾ

ਬੀਤੀ ਰਾਤ ਅਣਪਛਾਤੇ ਲੋਕਾਂ ਨੇ ਘਰ 'ਚ ਵੜ ਕੇ ਸਾਰੇ ਪਰਿਵਾਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਉਸ ਦੀ ਸੱਸ ਹਰਬੰਸ ਕੌਰ ਅਤੇ ਪਤਨੀ ਪਰਮਜੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਮਚਣ ਲੱਗੀ ਤਬਾਹੀ, ਸਤਲੁਜ ਦਰਿਆ ਦੇ ਪਾਣੀ ਨੇ ਡੁੱਬੋ ਦਿੱਤੇ ਕਈ ਪਿੰਡ

ਫਿਲਹਾਲ ਜ਼ਖਮੀ ਹੋਏ ਰਾਜਦੀਪ ਸਿੰਘ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਬਰਨਾਲਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਤਲ ਆਪਣੇ ਨਾਲ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੇ ਡੀ. ਵੀ. ਆਰ. ਵੀ ਨਾਲ ਲੈ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Babita

Content Editor

Related News