ਦੋਹਰੇ ਕਤਲ ਕਾਂਡ ਮਾਮਲੇ 'ਚ ਆਈ.ਜੀ. ਨੂੰ ਮਿਲਿਆ ਪੀੜਤ ਪਰਿਵਾਰ; ਜਲਦ ਪੁਲਸ ਸ਼ਿਕੰਜੇ 'ਚ ਹੋਣਗੇ ਫ਼ਰਾਰ ਦੋਸ਼ੀ
Wednesday, Nov 11, 2020 - 12:53 PM (IST)
ਅੰਮ੍ਰਿਤਸਰ (ਇੰਦਰਜੀਤ): ਵਿਕਰਮਜੀਤ ਸਿੰਘ ਅਤੇ ਉਸ ਦੀ ਪਤਨੀ ਦੇ ਦੋਹਰੇ ਕਤਲ ਕਾਂਡ 'ਚ ਆਈ.ਜੀ. ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੂੰ ਜਾਂਚ ਦੀ ਸੌਂਪੀ ਜ਼ਿੰਮੇਵਾਰੀ ਉਪਰੰਤ ਗ੍ਰਿਫ਼ਤਾਰੀ ਕੀਤੀ ਗਈ ਸਬ-ਇੰਸਪੈਕਟਰ ਸੰਦੀਪ ਕੌਰ ਨੂੰ ਜੇਲ੍ਹ ਭੇਜਣ ਉਪਰੰਤ ਉਸ ਦੇ ਨਾਲ ਮਿਲੇ ਹੋਏ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰਨ ਦੀ ਮੰਗ ਸਬੰਧੀ ਪੀੜਤ ਪਰਿਵਾਰ ਅੱਜ ਦੁਪਹਿਰ ਆਈ.ਜੀ. ਬਾਰਡਰ ਰੇਂਜ਼ ਨੂੰ ਮਿਲਿਆ ਅਤੇ ਪਰਿਵਾਰ ਨੇ ਪਰਮਾਰ ਤੋਂ ਪੁਲਸ ਜਾਂਚ 'ਚ ਤੇਜ਼ੀ ਲਿਆਉਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਕੂੜਾ ਸੁੱਟਣ ਵਾਲੀ ਜਗ੍ਹਾ 'ਤੇ ਸ਼ਰਾਰਤੀ ਅਨਸਰਾਂ ਨੇ ਲਹਿਰਾਇਆ ਨਿਸ਼ਾਨ ਸਾਹਿਬ, SGPC ਕੋਲ ਪੁੱਜਾ ਮਾਮਲਾ
ਪੀੜਤ ਪਰਿਵਾਰ 'ਚ ਮ੍ਰਿਤਕ ਦੀ ਭੈਣ, ਉਸ ਦਾ ਪਿਤਾ, ਧੀ ਅਤੇ ਇਸ ਮਾਮਲੇ ਨੂੰ ਉਜਾਗਰ ਕਰਨ ਵਾਲੇ ਮਨਦੀਪ ਸਿੰਘ ਮੰਨਾ ਵੀ ਸਨ। ਪੀੜਤ ਪਰਿਵਾਰ ਨੇ ਪਰਮਾਰ ਨੂੰ ਦੱਸਿਆ ਕਿ ਇਸ ਮਾਮਲੇ 'ਚ ਕੁੱਝ ਹੋਰ ਲੋਕ ਵੀ ਹਨ, ਜਿਹੜੇ ਮਹਿਲਾ ਪੁਲਸ ਅਧਿਕਾਰੀ ਦਾ ਸਾਥ ਦੇ ਰਹੇ ਸਨ ਅਤੇ ਉਹ ਫੜ੍ਹੇ ਨਹੀਂ ਜਾ ਰਹੇ ਹਨ ਅਤੇ ਉਹ ਅਜੇ ਵੀ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਕੁੱਝ ਹੇਠਲੇ ਪੁਲਸ ਅਧਿਕਾਰੀ ਅਤੇ ਕਰਮਚਾਰੀ ਮੁਲਜ਼ਮਾਂ ਨੂੰ ਬਚਾਉਣ 'ਚ ਲੱਗੇ ਹੋਏ ਹਨ। ਪੀੜਤ ਪਰਿਵਾਰ ਨੂੰ ਪਰਮਾਰ ਨੇ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਜਲਦ ਪੂਰੀ ਕਰਕੇ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।ਉਨ੍ਹਾਂ ਇਸ ਸਬੰਧੀ ਐੱਸ.ਐੱਸ.ਪੀ ਦਿਹਾਤੀ ਧਰੁਵ ਦਹੀਆ ਨੂੰ ਵੀ ਕਾਰਵਾਈ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਪੁਲਸ ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਦਿਖਾਏ ਅਤੇ ਫਰਾਰ ਮੁਲਜ਼ਮਾਂ ਦੀ ਕਾਲ ਡਿਟੇਲ ਕੱਢ ਕੇ ਉਨ੍ਹਾਂ ਦੀ ਲੋਕੇਸ਼ਨ ਨੂੰ ਟਰੇਸ ਕੀਤਾ ਜਾਵੇ।
ਇਹ ਵੀ ਪੜ੍ਹੋ: ਭਾਰਤ ਅੰਦਰ ਦਾਖ਼ਲ ਹੋਣ ਦੀ ਤਾਕ 'ਚ ਪਾਕਿਸਤਾਨੀ ਡ੍ਰੋਨ,ਜਵਾਨਾਂ ਵੱਲੋਂ ਫਾਇਰਿੰਗ ਕਰਨ 'ਤੇ ਮੁੜਿਆ ਵਾਪਸ
ਇਹ ਵੀ ਪੜ੍ਹੋ: ਨੂੰਹ 'ਤੇ ਆਇਆ ਦਿਲ, ਇਸ਼ਕ 'ਚ ਅੰਨ੍ਹੇ ਸਹੁਰੇ ਨੇ ਪੁੱਤ ਨੂੰ ਦਿੱਤੀ ਖੌਫ਼ਨਾਕ ਮੌਤ