ਲੁਧਿਆਣਾ 'ਚ ਦੋਹਰਾ ਕਤਲ, ਤੇਜ਼ਧਾਰ ਹਥਿਆਰ ਨਾਲ ਵੱਢਿਆ ਡੇਅਰੀ ਸੰਚਾਲਕ ਤੇ ਨੌਕਰ

Sunday, Feb 26, 2023 - 11:40 AM (IST)

ਲੁਧਿਆਣਾ 'ਚ ਦੋਹਰਾ ਕਤਲ, ਤੇਜ਼ਧਾਰ ਹਥਿਆਰ ਨਾਲ ਵੱਢਿਆ ਡੇਅਰੀ ਸੰਚਾਲਕ ਤੇ ਨੌਕਰ

ਲੁਧਿਆਣਾ : ਲੁਧਿਆਣਾ 'ਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ 2 ਵਜੇ ਦੇ ਕਰੀਬ ਸੂਆ ਰੋਡ 'ਤੇ ਪੈਂਦੇ ਪਿੰਡ ਬੁਲਾਰਾ 'ਚ ਡੇਅਰੀ ਸੰਚਾਲਕ ਅਤੇ ਉਸਦੇ ਨੌਕਰ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ । ਮ੍ਰਿਤਕ ਡੇਅਰੀ ਮਾਲਕ ਦੇ ਪਰਿਵਾਰ ਨੇ ਇਸ ਦੋਹਰੇ ਕਤਲ ਨੂੰ ਅੰਜਾਮ ਦੇਣ ਲਈ ਦੂਸਰੇ ਨੌਕਰ 'ਤੇ ਸ਼ੱਕ ਜ਼ਾਹਰ ਕੀਤਾ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਜੋਤਰਾਮ ਆਪਣੇ ਕਮਰੇ 'ਚ ਸੁੱਤਾ ਪਿਆ ਸੀ ਪਰ ਜਦੋਂ ਸਵੇਰੇ ਉਨ੍ਹਾਂ ਉੱਥੇ ਜਾ ਕੇ ਦੇਖਿਆ ਤਾਂ ਜੋਤਰਾਮ ਦੀ ਕਤਲ ਕੀਤੀ ਲਾਸ਼ ਅੰਦਰ ਪਈ ਹੋਈ ਸੀ। ਉੱਥੇ ਹੀ ਪਿੱਛੇ ਬਣੇ ਪਸ਼ੂਆਂ ਵਾਲੇ ਵਾੜੇ 'ਚ ਨੌਕਰ ਭਗਵੰਤ ਸਿੰਘ ਦੀ ਲਾਸ਼ ਪਈ ਹੋਈ ਸੀ। ਤੜਕੇ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਉਨ੍ਹਾਂ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਸੜਕ ਹਾਦਸੇ ਨੇ ਉਜਾੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 5 ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌਤ

ਇਸ ਦੌਰਾਨ ਦੂਜਾ ਨੌਕਰ ਉੱਥੋਂ ਗਾਇਬ ਸੀ, ਜਿਸ 'ਤੇ ਪੀੜਤ ਪਰਿਵਾਰ ਨੇ ਸ਼ੱਕ ਜ਼ਾਹਰ ਕਰਦੇ ਕਿਹਾ ਕਿ ਦੂਸਰੇ ਨੌਕਰ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸਵੇਰੇ ਜਦੋਂ ਡੇਅਰੀ ਤੋਂ ਜੋਤਰਾਮ ਦੇ ਮੁੰਡੇ ਤਰਸੇਮ ਸਿੰਘ ਨੂੰ ਲੋਕਾਂ ਨੇ ਫੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਉਹ ਮੌਕੇ 'ਤੇ ਪਹੁੰਚ ਗਿਆ। ਉਸ ਨੇ ਆ ਕੇ ਦੇਖਿਆ ਤਾਂ ਜੋਤਰਾਮ ਦੀ ਖ਼ੂਨ ਨਾਲ ਭੀਜੀ ਲਾਸ਼ ਉੱਥੇ ਪਈ ਹੋਈ ਸੀ ਅਤੇ ਉਨ੍ਹਾਂ ਦਾ ਨੌਕਰ ਵੀ ਕੁਝ ਹੀ ਦੂਰੀ 'ਤੇ ਪਿਆ ਹੋਇਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਜੋਤਰਾਮ ਕੋਲ ਕਰੀਬ 4500 ਰੁਪਏ ਸਨ ਪਰ ਜਦੋਂ ਸਵੇਰੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਉਹ ਪੈਸੇ ਨਹੀਂ ਮਿਲੇ। ਜਿਸ ਦੇ ਚੱਲਦਿਆਂ ਕਿਹਾ ਜਾ ਰਿਹਾ ਹੈ ਕਿ ਕਾਤਲ ਨੇ 4500 ਰੁਪਏ ਵੀ ਚੋਰੀ ਕਰ ਲਏ ਹਨ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਕੁੜੀ ਨੇ ਵਿਆਹ ਕਰਵਾਉਣ ਤੋਂ ਕੀਤੀ ਨਾ ਤਾਂ ਸਿਰਫ਼ਿਰੇ ਆਸ਼ਿਕ ਨੇ ਕਰ ਦਿੱਤਾ ਵੱਡਾ ਕਾਂਡ, ਮਾਮਲਾ ਜਾਣ ਹੋਵੋਗੇ ਹੈਰਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News