ਦੋਰਾਹਾ ਪੁਲਸ ਨੇ 12,600 ਸ਼ਰਾਬ ਦੀਆਂ ਬੋਤਲਾਂ, ਟਰੱਕ ਸਮੇਤ ਦੋ ਨੂੰ ਕੀਤਾ ਕਾਬੂ

Saturday, Jul 28, 2018 - 07:32 PM (IST)

ਦੋਰਾਹਾ ਪੁਲਸ ਨੇ 12,600 ਸ਼ਰਾਬ ਦੀਆਂ ਬੋਤਲਾਂ, ਟਰੱਕ ਸਮੇਤ ਦੋ ਨੂੰ ਕੀਤਾ ਕਾਬੂ

ਖੰਨਾ (ਬਿਪਨ)-ਦੋਰਾਹਾ ਪੁਲਸ ਨੇ 12,600 ਸ਼ਰਾਬ ਦੀਆਂ ਬੋਤਲਾਂ, ਟਰੱਕ ਸਮੇਤ ਕੀਤਾ ਦੋ ਨੂੰ ਕਾਬੂ ਮੁਲਜ਼ਮ ਗਿੱਲ ਥਾਣਾ ਡੇਹਲੋਂ ਤੇ ਵਸਨੀਕ ਹਨ। ਐਸ.ਐਸ.ਪੀ. ਖੰਨਾ ਥੁਰਵ ਦਹਿਆ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਨਾਕੇਬੰਦੀ ਦੌਰਾਨ ਐਸ.ਐਚ.ਓ. ਹਰਦੀਪ ਸਿੰਘ ਸ਼ੱਕੀ ਵਾਹਨਾੰ ਦੀ ਚੈਕਿੰਗ ਕਰ ਰਹੇ ਸੀ। ਤਕਰੀਬਨ ਸਵੇਰੇ 2 ਵਜੇ ਖੰਨਾ ਸਾਈਡ ਤੋਂ ਇਕ ਟਰੱਕ ਨੰਬਰ ਆਰ.ਜੇ. 13 ਸੀ 7128 ਆ ਰਿਹਾ ਸੀ, ਜਿਸ ਨੂੰ ਸ਼ੱਕ ਪੈਣ ਤੇ ਚੈਕ ਕੀਤਾ ਗਿਆ, ਜਿਸ ਵਿਚੋਂ 400 ਪੇਟੀਆਂ ਸੰਤਰਾ,400 ਪੇਟੀਆ ਸੋਫੀਆ ਸ਼ਰਾਬ, 200 ਫਸਟ ਚੋਸ, 25 ਪੇਟੀਆਂ ਮੈਕ ਡਬਲ, 25 ਪੇਟੀਆਂ ਇੰਪੀਰੀਅਲ ਬਲੂ ਕੁੱਲ 1050 ਪੇਟੀਆਂ ਸ਼ਰਾਬ ਬਰਾਮਦ ਹੋਈ।
PunjabKesari
ਇਸ ਦੌਰਾਨ ਸ਼ਰਾਬ ਸਮੇਤ ਫੜੇ ਗਏ ਮੁਲਜ਼ਮਾਂ ਦੀ ਪਛਾਣ ਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਲੁਧਿਆਣਾ ਅਤੇ ਕਮਲ ਪ੍ਰੀਤ ਸਿੰਘ ਪੁੱਤਰ ਮਿਲਖਾ ਸਿੰਘ ਵੱਜੋ ਹੋਈ, ਜਿਨ੍ਹਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ, ਜੋ ਅੰਬਾਲਾ ਤੋਂ ਸ਼ਰਾਬ ਲਿਆ ਕੇ ਪੰਜਾਬ ਦੇ ਲੁਧਿਆਣਾ 'ਚ ਵੇਚਦੇ ਸੀ।


Related News