ਕੋਰੋਨਾ ਕਾਰਨ ਦੋਰਾਹਾ ''ਚ ਸਾਬਕਾ ਅਕਾਲੀ ਕੌਂਸਲਰ ਦੀ ਮੌਤ, 17 ਲੋਕਾਂ ਦੀ ਰਿਪੋਰਟ ਪਾਜ਼ੇਟਿਵ

Saturday, Aug 15, 2020 - 10:24 PM (IST)

ਕੋਰੋਨਾ ਕਾਰਨ ਦੋਰਾਹਾ ''ਚ ਸਾਬਕਾ ਅਕਾਲੀ ਕੌਂਸਲਰ ਦੀ ਮੌਤ, 17 ਲੋਕਾਂ ਦੀ ਰਿਪੋਰਟ ਪਾਜ਼ੇਟਿਵ

ਦੋਰਾਹਾ, (ਵਿਨਾਇਕ)- ਦੋਰਾਹਾ 'ਚ ਕੋਰੋਨਾ ਵਾਇਰਸ ਦਾ ਕਹਿਰ ਬਰਕਰਾਰ ਹੈ। ਅੱਜ ਵਾਇਰਸ ਕਾਰਨ ਦੋਰਾਹਾ ਦੇ ਸਾਬਕਾ ਅਕਾਲੀ ਕੌਂਸਲਰ ਮਨਜੀਤ ਸਿੰਘ ਜੱਗੀ ਜੋ ਕਿ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੇ ਸੀ.ਐਮ.ਸੀ ਹਸਪਤਾਲ ਵਿੱਚ ਦਾਖਲ ਸਨ, ਦੀ  ਮੌਤ ਹੋ ਗਈ, ਜਦੋਂਕਿ ਬਜੁਰਗ ਜੋੜੀਆਂ ਦੇ ਰਹਿਣ ਲਈ ਬਣਾਏ ਗਏ ਹੈਵਨਲੀ ਪੈਲੇਸ ਦੋਰਾਹਾ 'ਚ ਰਹਿੰਦੇ 17 ਲੋਕਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਇਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਪ੍ਰੀਤ ਸਿੰਘ ਸੇਖੋਂ ਨੇ ਦੱਸਿਆ ਕਿ ਹੈਵਨਲੀ ਪੈਲੇਸ ਦੋਰਾਹਾ 'ਚ ਰਹਿਣ ਵਾਲੇ 17 ਬਜੁਰਗਾਂ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸਟੀ ਹੋ ਚੁੱਕੀ ਹੈ, ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵਲੋਂ ਸੀਨੀਅਰ ਸਿਟੀਜਨ ਹੋਮ ਨੂੰ ਸੀਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਾਇਲ ਸਬ ਡਵੀਜਨ ਅੰਦਰ ਇਹ ਕੋਰੋਨਾ ਨਾਲ ਤੀਸਰੀ ਮੌਤ ਹੈ ਜਦੋਂਕਿ ਇਸ ਤੋਂ ਪਹਿਲਾਂ ਕੋਰੋਨਾ ਮਹਾਮਾਰੀ ਦੌਰਾਨ ਫਰੰਟ ਲਾਈਨ 'ਤੇ ਡਿਊਟੀ ਕਰਨ ਵਾਲੇ ਪੁਲਸ ਮੁਲਾਜਮ ਏ.ਐਸ.ਆਈ ਜਸਪਾਲ ਸਿੰਘ ਵਾਸੀ ਪਾਇਲ ਦੀ ਪੀ.ਜੀ.ਆਈ ਚੰਡੀਗੜ ਵਿਖੇ ਅਤੇ ਕਾਨੂੰਗੋਂ ਗੁਰਮੇਲ ਸਿੰਘ ਵਾਸੀ ਪਾਇਲ ਦੀ ਡੀ.ਐਮ.ਸੀ ਲੁਧਿਆਣਾ ਵਿਖੇ ਮੌਤ ਹੋ ਚੁੱਕੀ ਹੈ।


author

Bharat Thapa

Content Editor

Related News