''ਡੋਪ-ਟੈਸਟ'' ਦੇ ਸਵਾਲ ''ਤੇ ਭੜਕੇ ਭਗਵੰਤ ਮਾਨ (ਵੀਡੀਓ)
Monday, Jan 23, 2017 - 06:50 PM (IST)
ਅੰਮ੍ਰਿਤਸਰ : ਵਿਧਾਨ ਸਭਾ ਚੋਣਾਂ ''ਚ ਨਸ਼ੇ ਦੇ ਮੁੱਦੇ ਨੂੰ ਆਧਾਰ ਬਣਾ ਕੇ ਪੰਜਾਬ ਨੂੰ ਚਿੱਟੇ ਦੇ ਕਾਲੇ ਹਨ੍ਹੇਰੇ ''ਚੋਂ ਕੱਢਣ ਦੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਨੂੰ ਪੱਤਰਕਾਰ ਨੇ ਜਦੋਂ ਪਾਰਟੀ ਉਮੀਦਵਾਰਾਂ ਦੇ ਡੋਪ ਟੈਸਟ ਬਾਰੇ ਸਵਾਲ ਪੁੱਛਿਆ ਤਾਂ ਉਹ ਭੜਕ ਉੱਠੇ। ਇਕ ਪੱਤਰਕਾਰ ਨੇ ਜਦੋਂ ਦੂਜੀ ਪਾਰਟੀ ਲਈ ਮਿਸਾਲ ਕਾਇਮ ਕਰਨ ਲਈ ਕੇਜਰੀਵਾਲ ਵਲੋਂ ਉਮੀਦਵਾਰਾਂ ਦਾ ਡੋਪ ਟੈਸਟ ਕਰਵਾਉਣ ਦੀ ਗੱਲ ਪੁੱਛੀ ਤਾਂ ਪੱਤਰਕਾਰ ਨੂੰ ਭਗਵੰਤ ਮਾਨ ਨੇ ਗੁੱਸੇ ''ਚ ਜਵਾਬ ਦਿੱਤਾ, ਫਿਰ ਆਪਣੇ ਜਵਾਬ ਨੂੰ ਸੰਭਾਲਦੇ ਹੋਏ ਮਾਨ ਨੇ ਸੁਖਬੀਰ ਅਤੇ ਮਜੀਠੀਆ ਦਾ ਡੋਪ ਟੈਸਟ ਕਰਵਾਉਣ ਦਾ ਗੱਲ ਕਹਿ ਕੇ ਮਾਮਲਾ ਗੋਲ-ਮੋਲ ਕਰ ਦਿੱਤਾ।
ਡੋਪ ਟੈਸਟ ਦੇ ਸਵਾਲ ਨੂੰ ਲੈ ਕੇ ਭਗਵੰਤ ਮਾਨ ਦਾ ਇਸ ਤਰ੍ਹਾਂ ਭੜਕਣਾ ਕਾਫੀ ਹੈਰਾਨੀਜਨਕ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਤੱਕ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਡੋਪ ਟੈਸਟ ਦੀ ਹਿਮਾਇਤ ਕਰ ਰਹੇ ਸਨ।