ਸਾਰੀਆਂ ਸੀਟਾਂ ਹਾਰ ਰਹੀ ਭਾਜਪਾ ਲਈ ਵੋਟ ਖ਼ਰਾਬ ਨਾ ਕਰੋ :  ਕੇਜਰੀਵਾਲ

Friday, Feb 18, 2022 - 01:50 AM (IST)

ਸਾਰੀਆਂ ਸੀਟਾਂ ਹਾਰ ਰਹੀ ਭਾਜਪਾ ਲਈ ਵੋਟ ਖ਼ਰਾਬ ਨਾ ਕਰੋ :  ਕੇਜਰੀਵਾਲ

ਸੁਜਾਨਪੁਰ/ਪਠਾਨਕੋਟ-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਇਕ ਵੀ ਵਿਧਾਨ ਸਭਾ ਸੀਟ ਨਹੀਂ ਜਿੱਤ ਰਹੀ ਅਤੇ ਭਾਜਪਾ ਨੂੰ ਵੋਟ ਪਾਉਣ ਦਾ ਮਤਲਬ ਵੋਟ ਖ਼ਰਾਬ ਕਰਨਾ ਹੈ। ਵੀਰਵਾਰ ਨੂੰ ਕੇਜਰੀਵਾਲ ਸੁਜਾਨਪੁਰ ਤੋਂ ਪਾਰਟੀ ਉਂਮੀਦਵਾਰ ਠਾਕੁਰ ਅਮਿਤ ਸਿੰਘ ਮੰਟੂ ਦੇ ਹੱਕ 'ਚ ਰੋਡ-ਸ਼ੋਅ ਦੌਰਾਨ ਸੁਜਾਨਪੁਰ ਦੀ ਜਨਤਾ ਨੂੰ ਸੰਬੋਧਨ ਕਰ ਰਹੇ ਸਨ। ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਆਪਣੇ ਹਲਕੇ ਤੋਂ ਕਈ ਵਾਰ ਭਾਜਪਾ ਨੂੰ ਜਿਤਾਇਆ ਪਰੰਤੂ ਭਾਜਪਾ ਨੇ ਹਮੇਸ਼ਾ ਤੁਹਾਡੇ ਨਾਲ ਡਰ ਦੀ ਰਾਜਨੀਤੀ ਕੀਤੀ।

ਇਹ ਵੀ ਪੜ੍ਹੋ : ਪੀਰਾਂ ਦੇ ਸਥਾਨ ’ਤੇ ਝੰਡਾ ਚੜ੍ਹਾਉਂਦੇ ਸਮੇਂ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ, 5 ਜ਼ਖਮੀ

ਹਮੇਸ਼ਾ ਲੋਕਾਂ ਨੂੰ ਡਰਾ ਕੇ ਅਤੇ ਗੁੰਮਰਾਹ ਕਰਕੇ ਵੋਟਾਂ ਹਾਸਲ ਕੀਤੀਆਂ। ਅਜਿਹੇ ਲੋਕਾਂ ਨੇ ਕਦੇ ਵੀ ਸਕੂਲ, ਹਸਪਤਾਲ, ਬਿਜਲੀ, ਪਾਣੀ ਅਤੇ ਰੋਜ਼ਗਾਰ ਦੇ ਨਾਮ ਉੱਤੇ ਚੋਣ ਨਹੀਂ ਲੜੀ। ਕੇਜਰੀਵਾਲ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਵਾਰ ਸਿਰਫ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦਿਓ। ਅਸੀਂ ਪੰਜਾਬ ਦੇ ਲੋਕਾਂ ਨੂੰ ਫਿਰ ਤੋਂ ਖੁਸ਼ਹਾਲ ਕਰ ਦੇਵਾਂਗੇ ਅਤੇ ਨਵੀਂ ਪੀੜੀ ਦੇ ਭਵਿੱਖ ਲਈ ਆਉਣ ਵਾਲੀ 20 ਫਰਵਰੀ ਨੂੰ ਝਾੜੂ ਦਾ ਬਟਨ ਦਬਾਕੇ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਇੱਕ ਮੌਕਾ ਜਰੂਰ ਦਿਓ।

ਇਹ ਵੀ ਪੜ੍ਹੋ : ਭਾਜਪਾ ਦਾ ਮੁੱਖ ਵਿਜ਼ਨ ਪੰਜਾਬ ਦੀ ਗ੍ਰੋਥ ਨੂੰ ਵਧਾਉਣਾ : ਹਰਦੀਪ ਪੁਰੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News