ਆਵਾਰਾ ਕੁੱਤੇ ਕਾਰਣ ਹੋਈ ਲੜਾਈ, ਚੱਲੀਆਂ ਗੋਲੀਆਂ

07/24/2019 11:57:57 AM

ਲੁਧਿਆਣਾ (ਤਰੁਣ) : ਰੂਪਾ ਮਿਸਤਰੀ ਗਲੀ ਦੇ ਨੇੜੇ ਆਵਾਰਾ ਕੁੱਤੇ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ। ਇਲਾਕਾ ਨਿਵਾਸੀ ਕਈ ਵਾਰ ਪ੍ਰਸਾਸ਼ਨ ਕੋਲ ਆਵਾਰਾ ਕੁੱਤਿਆਂ 'ਤੇ ਨਕੇਲ ਕੱਸਣ ਲਈ ਗੁਹਾਰ ਲਾ ਚੁੱਕੇ ਹਨ ਪਰ ਇਸਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਸੋਮਵਾਰ ਦੇਰ ਰਾਤ ਆਵਾਰਾ ਕੁੱਤੇ ਦੋ ਧਿਰਾਂ ਦੀ ਲੜਾਈ ਦਾ ਕਾਰਣ ਬਣ ਗਏ। ਇਕ ਪੱਖ ਦੇ ਨੌਜਵਾਨ ਨੇ ਖੁਦ ਨੂੰ ਬਦਮਾਸ਼ ਦੱਸਿਆ ਅਤੇ ਰਿਵਾਲਵਰ ਨਾਲ ਫਾਇਰ ਕਰ ਕੇ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ। ਦੂਜੇ ਪੱਖ ਦੇ ਪੀੜਤ ਜਾਨ ਬਚਾ ਕੇ ਭੱਜਣ ਨੂੰ ਮਜਬੂਰ ਹੋ ਗਏ ਅਤੇ ਇਲਾਕਾ ਪੁਲਸ ਨੂੰ ਸੂਚਨਾ ਦਿੱਤੀ।

ਪੀੜਤ ਅਮਨਦੀਪ ਨੇ ਦੱਸਿਆ ਕਿ ਉਹ ਆਪਣੇ ਬੇਟੇ ਦੇ ਲਈ ਮੈਡੀਕਲ ਤੋਂ ਦਵਾਈ ਲੈ ਕੇ ਦਾਲ ਬਾਜ਼ਾਰ ਸਥਿਤ ਘਰ ਵੱਲ ਮੁੜ ਰਿਹਾ ਸੀ। ਰਸਤੇ ਵਿਚ ਰੂਪਾ ਮਿਸਤਰੀ ਗਲੀ ਦੇ ਨੇੜੇ ਆਵਾਰਾ ਕੁੱਤੇ ਇਕ ਐਕਟਿਵਾ ਚਾਲਕ ਦੇ ਪਿੱਛੇ ਪੈ ਗਏ। ਐਕਟਿਵਾ ਚਾਲਕ ਤੇਜ਼ ਰਫਤਾਰ ਨਾਲ ਇਕ ਕੰਧ ਵਿਚ ਜਾ ਵੱਜਾ, ਜਿਸ ਕਾਰਣ ਉਸਦੇ ਮਾਮੂਲੀ ਸੱਟਾਂ ਲੱਗੀਆਂ। ਇਸ ਗੱਲ ਨੂੰ ਲੈ ਕੇ ਜਦੋਂ ਉਹ ਐਕਟਿਵਾ ਚਾਲਕ ਨੂੰ ਸਮਝਾ ਰਿਹਾ ਸੀ ਤਾਂ ਉਥੇ ਇਕ ਔਰਤ ਆ ਗਈ। ਜਿਥੇ ਕਿਸੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਕਿਹਾ ਸੁਣੀ ਹੋ ਗਈ।

ਔਰਤ ਪੱਖ ਵਲੋਂ ਇਕ ਵਿਅਕਤੀ ਦੇ ਘਰੋਂ ਬਾਹਰ ਨਿਕਲਿਆ, ਜਿਸਨੇ ਖੁਦ ਨੂੰ ਬਦਮਾਸ਼ ਦੱਸਦੇ ਹੋਏ ਰਿਵਾਲਵਰ ਨਾਲ ਇਕ ਹਵਾਈ ਫਾਇਰ ਕੀਤਾ ਅਤੇ ਰਿਵਾਲਵਰ ਅਮਨਦੀਪ ਦੀ ਛਾਤੀ 'ਤੇ ਲੱਗਾ ਦਿੱਤਾ। ਦੂਜੀ ਧਿਰ ਦਹਿਸ਼ਤ ਵਿਚ ਆ ਗਈ ਅਤੇ ਅਮਨਦੀਪ ਉਥੋਂ ਚਲਾ ਗਿਆ। ਪੀੜਤ ਪੱਖ ਨੇ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਫਾਇਰ ਕਰਨ ਵਾਲੇ 'ਤੇ ਪਹਿਲਾ ਵੀ ਅਪਰਾਧਿਕ ਮਮਲੇ ਦਰਜ ਹਨ, ਜਿਸਦੇ ਇਲਾਕੇ ਵਿਚ ਕਾਫੀ ਦਹਿਸ਼ਤ ਹੈ। ਥਾਣਾ ਡਵੀਜ਼ਨ ਨੰ. 3 ਦੇ ਇੰਚਾਰਜ ਸਤੀਸ਼ ਕੁਮਾਰ ਨੇ ਦੱਸਿਆ ਕਿ ਪੀੜਤ ਪੱਖ ਦੀ ਸ਼ਿਕਾਇਤ ਮਿਲ ਚੁੱਕੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Gurminder Singh

Content Editor

Related News