ਅੰਮ੍ਰਿਤਸਰ Airport 'ਤੇ Dog Max ਦੀ ਆਲੀਸ਼ਾਨ ਰਿਟਾਇਰਮੈਂਟ, ਸਲੂਟ ਮਾਰ ਕੇ ਜਿੱਤਿਆ ਸਭ ਦਾ ਦਿਲ
Friday, May 01, 2026 - 04:18 PM (IST)
ਅੰਮ੍ਰਿਤਸਰ (ਜ.ਬ.)– ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ’ਤੇ ਇੱਕ ਖਾਸ ਅਤੇ ਭਾਵੁਕ ਮੰਜ਼ਰ ਵੇਖਣ ਨੂੰ ਮਿਲਿਆ, ਜਿੱਥੇ CISF ਦੇ ਡੌਗ ਸਕੁਆਡ ਦੇ ਵਫ਼ਾਦਾਰ ਮੈਂਬਰ ਮੈਕਸ ਨੂੰ ਪੂਰੇ ਮਾਨ-ਸਨਮਾਨ ਨਾਲ ਰਿਟਾਇਰ ਕੀਤਾ ਗਿਆ। 1 ਮਈ 2026 ਨੂੰ ਹੋਏ ਇਸ ਸਮਾਗਮ ਦੌਰਾਨ ਸੁਰੱਖਿਆ ਬਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮੈਕਸ ਦੀ ਸੇਵਾ ਨੂੰ ਯਾਦ ਕਰਦਿਆਂ ਉਸਨੂੰ ਵਿਸ਼ੇਸ਼ ਤੌਰ ’ਤੇ ਵਿਦਾਈ ਦਿੱਤੀ।
ਇਹ ਵੀ ਪੜ੍ਹੋ- ਅਟਾਰੀ ਰਿਟਰੀਟ ਸੈਰੇਮਨੀ ਨੂੰ ਲੈ ਕੇ ਅਹਿਮ ਖ਼ਬਰ, ਬਦਲਿਆ ਸਮਾਂ
ਮੈਕਸ ਦਾ ਜਨਮ 10 ਮਾਰਚ 2020 ਨੂੰ ਹੋਇਆ ਸੀ ਅਤੇ 3 ਜੁਲਾਈ 2020 ਨੂੰ ਉਹ CISF ਵਿੱਚ ਭਰਤੀ ਹੋਇਆ। ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਉਸਦੀ ਤਾਇਨਾਤੀ ਅੰਮ੍ਰਿਤਸਰ ਏਅਰਪੋਰਟ ’ਤੇ ਕੀਤੀ ਗਈ, ਜਿੱਥੇ ਉਸਨੇ ਲਗਭਗ 5 ਸਾਲ ਤੱਕ ਸੁਰੱਖਿਆ ਡਿਊਟੀ ਨਿਭਾਈ। ਆਪਣੇ ਸੇਵਾ ਦੌਰਾਨ ਮੈਕਸ ਨੇ ਉੱਚ ਪੱਧਰ ਦੀ ਚੌਕਸੀ, ਅਲਰਟਨੈੱਸ ਅਤੇ ਸਮਰਪਣ ਦਾ ਪ੍ਰਦਰਸ਼ਨ ਕਰਦਿਆਂ ਏਅਰਪੋਰਟ ਦੀ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਆਮ ਤੌਰ ’ਤੇ ਡੌਗ ਸਕੁਆਡ ਦੇ ਮੈਂਬਰਾਂ ਦੀ ਸੇਵਾ ਮਿਆਦ 8 ਸਾਲ ਹੁੰਦੀ ਹੈ, ਪਰ ਗੰਭੀਰ ਬਿਮਾਰੀ ਕਾਰਨ ਮੈਕਸ ਨੂੰ 5 ਸਾਲ ਬਾਅਦ ਹੀ ਰਿਟਾਇਰ ਕਰਨਾ ਪਿਆ।
ਇਹ ਵੀ ਪੜ੍ਹੋ- ਪੰਜਾਬ: ਨਿੱਜੀ ਸਕੂਲ ਨੇ ਤੋੜੇ ਨਿਯਮ, ਲੇਬਰ ਡੇ ਦੀ ਛੁੱਟੀ ਦੇ ਬਾਵਜੂਦ ਸਕੂਲ ਪਹੁੰਚੇ ਵਿਦਿਆਰਥੀ ਤੇ ਅਧਿਆਪਕ
ਰਿਟਾਇਰਮੈਂਟ ਸਮਾਗਮ ਦੌਰਾਨ ਕਈ ਭਾਵੁਕ ਪਲ ਵੀ ਸਾਹਮਣੇ ਆਏ। ਮੈਕਸ ਦੇ ਹੈਂਡਲਰ ਹੈਡ ਕਾਂਸਟੇਬਲ ਜਗਜੀਤ ਸਿੰਘ ਨੇ ਆਪਣੇ ਸਾਥੀ ਨੂੰ “Love you Max” ਕਹਿ ਕੇ ਵਿਦਾ ਕੀਤਾ, ਜਿਸ ਨਾਲ ਮੌਜੂਦ ਹਰ ਵਿਅਕਤੀ ਭਾਵੁਕ ਹੋ ਗਿਆ। ਇਸ ਮੌਕੇ ਡੌਗ ਸਕੁਆਡ ਦੇ ਮੈਂਬਰਾਂ ਵੱਲੋਂ ਮੈਕਸ ਨੂੰ ਸਲਾਮੀ ਦਿੱਤੀ ਗਈ, ਜਿਸਦਾ ਜਵਾਬ ਮੈਕਸ ਨੇ ਆਪਣੇ ਅੰਦਾਜ਼ ਵਿੱਚ ਸਲੂਟ ਮਾਰ ਕੇ ਸਭ ਦਾ ਦਿਲ ਜਿੱਤ ਲਿਆ।
ਇਹ ਵੀ ਪੜ੍ਹੋ- ਟਰੱਕ ਡਰਾਈਵਰਾਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ, ਇਕ ਦੇ ਸਿਰ ’ਤੇ ਵਾਰ ਕਰਕੇ ਕੀਤਾ ਕਤਲ
ਏਅਰਪੋਰਟ ਡਾਇਰੈਕਟਰ ਭੂਪਿੰਦਰ ਸਿੰਘ ਨੇ ਕਿਹਾ ਕਿ ਮੈਕਸ ਸਿਰਫ਼ ਇੱਕ ਡੌਗ ਨਹੀਂ ਸੀ, ਸਗੋਂ ਟੀਮ ਦਾ ਇੱਕ ਮਹੱਤਵਪੂਰਨ ਮੈਂਬਰ ਸੀ। ਉਸਦੀ ਸੇਵਾ ਕਿਸੇ ਵੀ ਇਨਸਾਨ ਤੋਂ ਘੱਟ ਨਹੀਂ ਸੀ। ਉਨ੍ਹਾਂ ਕਿਹਾ ਕਿ CISF ਵੱਲੋਂ ਹਰ ਡੌਗ ਨੂੰ ਵੀ ਉਨ੍ਹਾਂ ਹੀ ਮਾਨ-ਸਨਮਾਨ ਨਾਲ ਰਿਟਾਇਰ ਕੀਤਾ ਜਾਂਦਾ ਹੈ, ਜਿਵੇਂ ਕਿਸੇ ਅਧਿਕਾਰੀ ਨੂੰ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੈਕਸ ਦੀ ਥਾਂ ਨਵੇਂ ਡੌਗ ਦੀ ਟ੍ਰੇਨਿੰਗ ਜਾਰੀ ਹੈ, ਜੋ ਜਲਦ ਹੀ ਸੇਵਾ ਸੰਭਾਲੇਗਾ। ਸਮਾਗਮ ਦੌਰਾਨ ਮੈਕਸ ਨੂੰ ਪੂਰੇ ਸਨਮਾਨ ਨਾਲ ਵਿਦਾਈ ਦਿੱਤੀ ਗਈ, ਜੋ CISF ਲਈ ਮਾਣ ਅਤੇ ਯਾਦਗਾਰ ਪਲ ਬਣ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
