ਪੀ. ਜੀ. ਦੇਖਣ ਗਈ ਔਰਤ ਦੇ ਡੇਢ ਸਾਲਾ ਬੱਚੇ ਨੂੰ ਕੁੱਤੇ ਨੇ ਵੱਢਿਆ

Monday, Jul 31, 2023 - 11:56 AM (IST)

ਪੀ. ਜੀ. ਦੇਖਣ ਗਈ ਔਰਤ ਦੇ ਡੇਢ ਸਾਲਾ ਬੱਚੇ ਨੂੰ ਕੁੱਤੇ ਨੇ ਵੱਢਿਆ

ਚੰਡੀਗੜ੍ਹ (ਸੁਸ਼ੀਲ) : ਸੈਕਟਰ-32 'ਚ ਪੀ. ਜੀ. ਦੇਖਣ ਗਈ ਔਰਤ ਦੇ ਡੇਢ ਸਾਲਾ ਬੱਚੇ ’ਤੇ ਪਿਟਬੁੱਲ ਕੁੱਤੇ ਨੇ ਹਮਲਾ ਕਰ ਦਿੱਤਾ। ਹਮਲੇ 'ਚ ਡੇਢ ਸਾਲਾ ਬੱਚਾ ਜ਼ਖ਼ਮੀ ਹੋ ਗਿਆ। ਪਰਿਵਾਰ ਨੇ ਉਸ ਨੂੰ ਜੀ. ਐੱਮ. ਸੀ. ਐੱਚ.-32 'ਚ ਦਾਖ਼ਲ ਕਰਵਾਇਆ। ਬੱਚੇ ਸਰਵ ਸਿੰਗਲਾ ਦੀ ਛਾਤੀ ’ਤੇ ਕੁੱਤੇ ਦੇ ਪੰਜੇ ਲੱਗੇ ਸਨ। ਸਰਵ ਦੀ ਮਾਂ ਜਸਮੀਤ ਕੌਰ ਨੇ ਕੁੱਤੇ ਦੇ ਮਾਲਕ ਖ਼ਿਲਾਫ਼ ਸੈਕਟਰ-34 ਪੁਲਸ ਥਾਣੇ 'ਚ ਸ਼ਿਕਾਇਤ ਦਿੱਤੀ ਹੈ। ਥਾਣਾ ਪੁਲਸ ਨੇ ਜਸਮੀਤ ਕੌਰ ਦੇ ਬਿਆਨ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਸਮੀਤ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਸ਼ਨੀਵਾਰ ਗੁਆਂਢ 'ਚ ਹੀ ਉਹ ਆਪਣੇ ਡੇਢ ਸਾਲਾ ਬੱਚੇ ਸਰਵ ਸਿੰਗਲਾ ਨਾਲ ਪੀ. ਜੀ. ਦੇਖਣ ਗਈ ਸੀ। ਦੂਜੀ ਮੰਜ਼ਿਲ ’ਤੇ ਪੀ. ਜੀ. ਦੇਖਣ ਤੋਂ ਬਾਅਦ ਔਰਤ ਬੱਚੇ ਨਾਲ ਚੱਲ ਰਹੀ ਸੀ ਕਿ ਪਿਟਬੁੱਲ ਕੁੱਤਾ ਕਮਰੇ ’ਚੋਂ ਬਾਹਰ ਆਇਆ ਅਤੇ ਬੱਚੇ ’ਤੇ ਹਮਲਾ ਕਰ ਦਿੱਤਾ। ਬੱਚੇ ਦੀ ਛਾਤੀ ਤੋਂ ਖੂਨ ਨਿਕਲਣ ਲੱਗ ਪਿਆ। ਪਰਿਵਾਰ ਬੱਚੇ ਨੂੰ ਜੀ. ਐੱਮ. ਸੀ. ਐੱਚ.-32 'ਚ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ।
 


author

Babita

Content Editor

Related News