ਦਰਦਨਾਕ : ਕੁੱਤਿਆਂ ਦੇ ਝੁੰਡ ਨੇ ਵੱਢਦੇ ਹੋਏ ਨੋਚਿਆ ਮਾਸੂਮ ਬੱਚੇ ਦਾ ਮਾਸ, ਅੱਜ ਹੋਵੇਗੀ ਸਰਜਰੀ
Monday, Nov 02, 2020 - 11:15 AM (IST)
ਲੁਧਿਆਣਾ (ਵਿਜੇ) : ਲੁਧਿਆਣਾ ਜ਼ਿਲ੍ਹੇ ਅੰਦਰ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਇਸੇ ਤਹਿਤ ਬੀਤੇ ਦਿਨ ਕੁੱਤਿਆਂ ਦੇ ਝੁੰਡ ਵੱਲੋਂ ਇਕ 8 ਸਾਲਾਂ ਦੇ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਵੱਢ ਲਿਆ ਗਿਆ। ਇੰਨਾ ਹੀ ਨਹੀਂ, ਕੁੱਤਿਆਂ ਨੇ ਵੱਢਦੇ ਹੋਏ ਬੱਚੇ ਦਾ ਮਾਸ ਤੱਕ ਨੋਚ ਲਿਆ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਦੀ ਪੁਲਸ ਨਾਲ ਹੱਥੋਪਾਈ, ਅਸਲੇ ਸਣੇ 2 ਗ੍ਰਿਫ਼ਤਾਰ
ਇਸ ਤੋਂ ਬਾਅਦ ਬੱਚੇ ਨੂੰ ਗੰਭੀਰ ਹਾਲਤ 'ਚ ਸੀ. ਐਮ. ਸੀ. ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਅੱਜ ਡਾਕਟਰਾਂ ਵੱਲੋਂ ਉਸ ਦੀ ਸਰਜਰੀ ਕੀਤੀ ਜਾਵੇਗੀ। ਬੱਚੇ ਦੇ ਤਾਇਆ ਸਰਬਜੀਤ ਸਿੰਘ ਰੀਚਾ ਨੇ ਦੱਸਿਆ ਕਿ ਬੱਚਾ ਜਦੋਂ ਖੇਡ ਰਿਹਾ ਸੀ ਤਾਂ ਕੁੱਤਿਆਂ ਨੇ ਪੀੜਤ ਬੱਚੇ ਏਕਮ ਸਿੰਘ ਦੇ ਹੱਥ, ਪੈਰ ਅਤੇ ਪਿੱਠ 'ਤੇ 15 ਥਾਵਾਂ 'ਤੇ ਵੱਢ ਦਿੱਤਾ।
ਉਨ੍ਹਾਂ ਦੱਸਿਆ ਕਿ ਗਲੀ ਦੇ ਅਵਾਰਾ ਕੁੱਤਿਆਂ ਬਾਰੇ ਉਨ੍ਹਾਂ ਨੇ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੂੰ ਸ਼ਿਕਾਇਤ ਦਿੱਤੀ ਸੀ ਪਰ ਕੋਈ ਹੱਲ ਨਹੀਂ ਹੋ ਸਕਿਆ। ਬੱਚੇ ਦਾ ਮਾਤਾ-ਪਿਤਾ ਦਾ ਨਾਂ ਅਮਨਪ੍ਰੀਤ ਸਿੰਘ ਅਤੇ ਅਮਨਪ੍ਰੀਤ ਕੌਰ ਹੈ। ਦੱਸਣਯੋਗ ਹੈ ਕਿ ਸਿਵਲ ਹਸਪਤਾਲ 'ਚ 30-40 ਰੈਬੀਜ਼ ਦੇ ਇੰਜੈਕਸ਼ਨਾਂ ਦੀ ਖਪਤ ਰੋਜ਼ਾਨਾ ਹੋ ਰਹੀ ਹੈ। ਹਾਲਾਂਕਿ ਅਜੇ ਸਿਵਲ ਹਸਪਤਾਲ ਦੀ ਓ. ਪੀ. ਡੀ. ਈ. ਐਸ. ਆਈ. 'ਚ ਚੱਲ ਰਹੀ ਹੈ।
ਅਜਿਹੇ 'ਚ ਸ਼ਾਮ ਜਾਂ ਰਾਤ ਦੇ ਸਮੇਂ ਅਮਰਜੈਂਸੀ ਕੇਸਾਂ ਨੂੰ ਉੱਥੇ ਹੀ ਭੇਜਿਆ ਜਾ ਰਿਹਾ ਹੈ। ਇਹ ਵੀ ਦੱਸ ਦੇਈਏ ਕਿ ਸਿਵਲ ਹਸਪਤਾਲ 'ਚ ਕੋਰੋਨਾ ਕਾਲ ਤੋਂ ਪਹਿਲਾਂ ਰੋਜ਼ਾਨਾ 40 ਤੋਂ 50 ਕੇਸ ਅਵਾਰਾ ਕੁੱਤਿਆਂ ਦੇ ਵੱਢਣ ਦੇ ਆ ਰਹੇ ਸਨ।