ਦੁਖਦ ਖ਼ਬਰ : ਪੰਜਾਬ ਪੁਲਸ ਦੇ ASI ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Wednesday, Aug 19, 2020 - 06:02 PM (IST)

ਦੁਖਦ ਖ਼ਬਰ : ਪੰਜਾਬ ਪੁਲਸ ਦੇ ASI ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਦੋਦਾ (ਲਖਵੀਰ) : ਪਿੰਡ ਕੋਟਲੀ ਅਬਲੂ ਪੰਜਾਬ ਪੁਲਸ ਦੇ ਇਕ ਏ. ਐੱਸ. ਆਈ. ਵਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆ ਆਪਣੇ ਘਰ 'ਚ ਹੀ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਨੌਜਵਾਨ ਨੇ ਪੁਰਾਣੀਆਂ ਫ਼ਿਲਮਾਂ ਵੇਖ ਤਿਆਰ ਕੀਤੀ ਅਨੋਖੀ ਕਾਰ, ਲਗਜ਼ਰੀ ਗੱਡੀਆਂ ਨੂੰ ਪਾਉਂਦੀ ਹੈ ਮਾਤ (ਤਸਵੀਰਾਂ)

ਜਾਣਕਾਰੀ ਦਿੰਦੇ ਹੋਏ ਕੋਟਭਾਈ ਥਾਣੇ ਦੇ ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕੋਟਲੀ ਅਬਲੂ ਦੇ ਵਾਸੀ ਏ. ਐੱਸ. ਆਈ. ਸਵਰਨ ਸਿੰਘ ਜੋ ਪੁਲਸ ਲਾਈਨ ਸ੍ਰੀ ਮੁਕਤਸਰ ਸਹਿਬ ਵਿਖੇ ਪੰਜਾਬ ਪੁਲਸ 'ਚ ਸੇਵਾਵਾਂ ਨਿਭਾਅ ਰਿਹਾ ਸੀ ਅਤੇ ਆਪਣੀ ਪਤਨੀ ਦੇ ਲੰਮੇ ਸਮੇਂ ਤੋਂ ਬੀਮਾਰ ਹੋਣ ਕਾਰਣ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਨੇ ਆਪਣੇ ਘਰ 'ਚ ਹੀ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਏ. ਐੱਸ. ਆਈ. ਸਵਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਉਨ੍ਹਾਂ ਦੀ ਲਾਸ਼ ਪੋਸਟਮਾਰਟਮ ਉਪਰੰਤ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ :  ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ, ਖੰਭੇ ਨਾਲ ਲਟਕਦੀ ਲਾਸ਼ ਵੇਖ ਕੰਬ ਜਾਵੇਗੀ ਰੂਹ


author

Baljeet Kaur

Content Editor

Related News