ਲੇਡੀ ਡਾਕਟਰ ਨਾਲ ਕੀਤੀ ਬਦਤਮੀਜ਼ੀ ਸਬੰਧੀ ਡਾਕਟਰਾਂ ਨੇ MLA ਅੰਗੁਰਾਲ ਦੇ ਭਰਾ ’ਤੇ ਕਾਰਵਾਈ ਦੀ ਕੀਤੀ ਮੰਗ

Saturday, Sep 24, 2022 - 10:42 AM (IST)

ਲੇਡੀ ਡਾਕਟਰ ਨਾਲ ਕੀਤੀ ਬਦਤਮੀਜ਼ੀ ਸਬੰਧੀ ਡਾਕਟਰਾਂ ਨੇ MLA ਅੰਗੁਰਾਲ ਦੇ ਭਰਾ ’ਤੇ ਕਾਰਵਾਈ ਦੀ ਕੀਤੀ ਮੰਗ

ਜਲੰਧਰ (ਜ. ਬ.)–ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਰਾਤ ਸਮੇਂ ਡਿਊਟੀ ’ਤੇ ਤਾਇਨਾਤ ਡਾ. ਹਰਵੀਨ ਕੌਰ ਨਾਲ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਵੱਲੋਂ ਕਥਿਤ ਬਦਤਮੀਜ਼ੀ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਮਾਮਲਾ ਚੰਡੀਗੜ੍ਹ ਬੈਠੇ ਸੀਨੀਅਰ ਅਧਿਕਾਰੀਆਂ ਦੇ ਨੋਟਿਸ ਵਿਚ ਵੀ ਆ ਚੁੱਕਾ ਹੈ ਅਤੇ ਉਨ੍ਹਾਂ ਕੋਲ ਵਾਇਰਲ ਵੀਡੀਓ ਵੀ ਪਹੁੰਚ ਗਈ ਹੈ। ਇਸ ਦੇ ਨਾਲ ਹੀ ਸਿਵਲ ਹਸਪਤਾਲ ਦੇ ਸਾਰੇ ਡਾਕਟਰ ਵੀ ਡਾ. ਹਰਵੀਨ ਕੌਰ ਦੇ ਸਮਰਥਨ ਵਿਚ ਆ ਗਏ ਹਨ ਅਤੇ ਵਿਧਾਇਕ ਦੇ ਭਰਾ ’ਤੇ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: NGT ਤੋਂ ਬਾਅਦ ਮਾਨ ਸਰਕਾਰ ਨੂੰ ਹੁਣ ਪੰਜਾਬ-ਹਰਿਆਣਾ ਹਾਈਕੋਰਟ ਨੇ ਦਿੱਤਾ ਵੱਡਾ ਝਟਕਾ

PunjabKesari

ਸ਼ੁੱਕਰਵਾਰ ਡਾਕਟਰਾਂ ਅਤੇ ਸਟਾਫ਼ ਨੇ ਐਮਰਜੈਂਸੀ ਵਾਰਡ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਡਾ. ਹਰਵੀਨ ਕੌਰ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ‘ਆਪ’ ਦੇ ਵਿਧਾਇਕ ਰਮਨ ਅਰੋੜਾ ਵੀ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਿੰਟੈਂਡੈਂਟ ਡਾ. ਰਾਜੀਵ ਸ਼ਰਮਾ ਨੂੰ ਮਿਲਣ ਉਨ੍ਹਾਂ ਦੇ ਦਫ਼ਤਰ ਪੁੱਜੇ। ਉਨ੍ਹਾਂ ਮਾਮਲੇ ਦੀ ਪੂਰੀ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਡਾ. ਹਰਵੀਨ ਨਾਲ ਵੀ ਗੱਲਬਾਤ ਕੀਤੀ। ਹਸਪਤਾਲ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਧਾਇਕ ਅਰੋੜਾ ਨੇ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀ ਪਾਰਟੀ ਡਾਕਟਰਾਂ ਦੇ ਨਾਲ ਖੜ੍ਹੀ ਹੈ।

ਇਹ ਵੀ ਪੜ੍ਹੋ: ਜਲੰਧਰ: DCP ਡੋਗਰਾ ਨਾਲ ਵਿਵਾਦ ਸੁਲਝਣ ਤੋਂ ਬਾਅਦ MLA ਰਮਨ ਅਰੋੜਾ ਦਾ ਬਿਆਨ ਆਇਆ ਸਾਹਮਣੇ

ਦੱਸਿਆ ਜਾ ਰਿਹਾ ਹੈ ਕਿ ਹੁਣ ਮੰਗਲਵਾਰ ਨੂੰ ਰਾਜਨ ਅੰਗੁਰਾਲ ਜਾਂ ਉਨ੍ਹਾਂ ਦੇ ਵਿਧਾਇਕ ਭਰਾ ਸ਼ੀਤਲ ਅੰਗੁਰਾਲ ਸਿਵਲ ਹਸਪਤਾਲ ਪਹੁੰਚ ਕੇ ਡਾਕਟਰਾਂ ਨਾਲ ਗੱਲਬਾਤ ਕਰਨਗੇ। ਫਿਲਹਾਲ ਡਾਕਟਰਾਂ ਨੇ ਰੋਸ ਪ੍ਰਦਰਸ਼ਨ ਦਾ ਸੱਦਾ ਵਾਪਸ ਲੈ ਲਿਆ ਹੈ। ਵਿਧਾਇਕ ਰਮਨ ਅਰੋੜਾ ਨੇ ਇਸ ਦੇ ਨਾਲ ਹੀ ਹਸਪਤਾਲ ਦੀ ਓ. ਪੀ. ਡੀ. ਵੀ ਚੈੱਕ ਕੀਤੀ ਅਤੇ ਵੇਖਿਆ ਕਿ ਕਿਸ ਤਰ੍ਹਾਂ ਡਾਕਟਰ ਮਰੀਜ਼ਾਂ ਦੀ ਜਾਂਚ ਕਰਦੇ ਹਨ। ਇਸ ਮੌਕੇ ਵਿਧਾਇਕ ਅਰੋੜਾ ਨੇ ਆਪਣਾ ਵਜ਼ਨ ਵੀ ਚੈੱਕ ਕੀਤਾ। ਵਿਧਾਇਕ ਅਰੋੜਾ ਨਾਲ ਹਸਪਤਾਲ ਵਿਚ ਏ. ਸੀ. ਪੀ. ਸੈਂਟਰਲ ਅਸ਼ਵਨੀ ਅਤਰੀ ਅਤੇ ਐੱਸ. ਐੱਚ. ਓ. ਮੁਕੇਸ਼ ਕੁਮਾਰ ਵੀ ਪਹੁੰਚੇ ਸਨ।

ਇਹ ਵੀ ਪੜ੍ਹੋ: CM ਮਾਨ ਤੱਕ ਪੁੱਜਾ 'ਆਪ' ਵਿਧਾਇਕ ਤੇ DCP ਦਾ ਵਿਵਾਦ, ਪੁਲਸ ਕਮਿਸ਼ਨਰ ਸੰਧੂ ਦੀ ਸੂਝ-ਬੂਝ ਨੇ ਵਿਖਾਇਆ ਰੰਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News