ਤਿਉਹਾਰ ਮੌਕੇ ਉੱਜੜਿਆ ਪਰਿਵਾਰ, ਸ਼ੱਕੀ ਹਾਲਾਤ 'ਚ ਡਾਕਟਰ ਦੀ ਮੌਤ
Friday, Nov 01, 2024 - 04:03 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਦੇ ਪਿੰਡ ਖੋਖਰਾ ਨਾਲ ਸਬੰਧਤ ਡਾਕਟਰ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਸਤੰਬਰ ਮਹੀਨੇ ਤੋਂ ਲਾਪਤਾ ਡਾਕਟਰ ਓਂਕਾਰ ਸਿੰਘ ਪੁੱਤਰ ਹੰਸ ਰਾਜ ਦੀ ਲਾਸ਼ ਪਿੰਡ ਦੇ ਹੀ ਕਮਾਦ ਵਿੱਚੋਂ ਬੁਰੀ ਤਰ੍ਹਾਂ ਗਲੀ ਹੋਈ ਮਿਲੀ ਹੈ। ਲਾਸ਼ ਦੀ ਬਰਾਮਦਗੀ ਤੋਂ ਬਾਅਦ ਪਰਿਵਾਰ ਨੇ ਪਿੰਡ ਦੇ ਹੀ ਕੁਝ ਲੋਕਾਂ 'ਤੇ ਉਸ ਨੂੰ ਅਗਵਾ ਕਰਕੇ ਮਾਰਨ ਦੇ ਦੋਸ਼ ਲਾਏ ਹਨ ਪਰ ਪੁਲਸ ਨੇ ਫਿਲਹਾਲ ਮਾਮਲਾ ਸ਼ੱਕੀ ਹੋਣ ਕਾਰਨ 194 ਬੀ. ਐੱਨ. ਐੱਸ. ਐੱਸ. ਦੀ ਕਾਰਵਾਈ ਕਰਕੇ ਪੋਸਟਮਾਰਟਮ ਬਿਸਰਾ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਦੀ ਗੱਲ ਆਖੀ ਹੈ।
ਪੁਲਸ ਨੇ ਫਿਲਹਾਲ ਕੀਤੀ ਕਾਰਵਾਈ ਮ੍ਰਿਤਕ ਡਾਕਟਰ ਦੇ ਭਰਾ ਜਸਵਿੰਦਰ ਸਿੰਘ ਪੁੱਤਰ ਹੰਸ ਰਾਜ ਦੇ ਬਿਆਨ ਦੇ ਆਧਾਰ 'ਤੇ ਕੀਤੀ ਹੈ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ 8 ਸਤੰਬਰ ਤੋਂ ਲਾਪਤਾ ਹੈ। ਇਸ ਤੋਂ ਪਹਿਲਾਂ ਉਸ ਦਾ ਪਿੰਡ ਦੇ ਹੀ ਕੁਝ ਲੋਕਾਂ ਨਾਲ ਉਨ੍ਹਾਂ ਦੇ ਪੁਸ਼ਤੈਨੀ ਪਲਾਟ ਦੀ ਚਾਰਦੀਵਾਰੀ ਕਰਦੇ ਬਹਿਸਬਾਜ਼ੀ ਹੋ ਗਈ ਸੀ ਅਤੇ ਉਨ੍ਹਾਂ ਵਿਅਕਤੀਆਂ ਨੇ ਪਲਾਟ ਦੇ ਕਬਜ਼ੇ ਨੂੰ ਲੈ ਕੇ ਉਸ ਦੇ ਭਰਾ ਨੂੰ ਧਮਕਾਇਆ ਸੀ। ਇਸ ਦੇ ਨਾਲ ਹੀ ਉਸ ਦੇ ਭਰਾ ਖ਼ਿਲਾਫ਼ ਥਾਣਾ ਟਾਂਡਾ ਵਿਚ ਸ਼ਿਕਾਇਤ ਦੇ ਦਿੱਤੀ।
ਇਹ ਵੀ ਪੜ੍ਹੋ- KBC 'ਚ ਪੰਜਾਬ ਪੁਲਸ ਨੇ ਕਰਵਾ 'ਤੀ ਬੱਲੇ-ਬੱਲੇ, ਛੋਟੇ ਜਿਹੇ ਕਸਬੇ ਦੀ ਧੀ ਨੇ ਖੱਟਿਆ ਵੱਡਾ ਨਾਮਣਾ
ਪੁਲਸ ਨੇ ਉਸ ਦੇ ਭਰਾ ਕੋਲੋਂ ਉਸ ਦੇ ਪਲਾਟ ਦੇ ਪੇਪਰ ਮੰਗੇ ਸਨ, ਜੋ ਉਸ ਦੇ ਭਰਾ ਨੇ 10 ਸਤੰਬਰ ਨੂੰ ਦੇਣੇ ਸਨ। ਜਸਵਿੰਦਰ ਨੇ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਹੀ ਪਿੰਡ ਦੇ ਚਾਰ ਵਿਅਕਤੀਆਂ ਨੇ ਅਗਵਾ ਕਰਕੇ ਕਿਸੇ ਜਗ੍ਹਾ ਰੱਖਿਆ ਹੈ। ਇਸ ਦੌਰਾਨ ਉਸ ਦੇ ਭਰਾ ਦੀ ਲਾਸ਼ ਪਿੰਡ ਦੇ ਹੀ ਗੰਨੇ ਦੇ ਖੇਤ ਵਿੱਚੋਂ ਮਿਲੀ, ਜਿਸ ਦੀ ਸ਼ਿਨਾਖਤ ਓਂਕਾਰ ਸਿੰਘ ਦੀ ਪਤਨੀ ਅਮ੍ਰਿਤਾ ਉਰਫ਼ ਸਵੀਟੀ ਨੇ ਕੀਤੀ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਭਰਾ ਨੂੰ ਮਾਰ ਕੇ ਕਮਾਦ ਵਿਚ ਸੁੱਟਿਆ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਬਿਸਰਾ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਜਨਮ ਦਿਨ ਦੀ ਪਾਰਟੀ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਪਿਓ-ਪੁੱਤ ਦੀ ਇਕੱਠਿਆਂ ਗਈ ਜਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8