ਡਾਕਟਰ ਦੀ ਕਰਤੂਤ, ਇਲਾਜ ਕਰਵਾਉਣ ਆਈ ਔਰਤ ਨਾਲ ਕੀਤੀਆਂ ਅਸ਼ਲੀਲ ਹਰਕਤਾਂ

Wednesday, Nov 20, 2019 - 04:29 PM (IST)

ਡਾਕਟਰ ਦੀ ਕਰਤੂਤ, ਇਲਾਜ ਕਰਵਾਉਣ ਆਈ ਔਰਤ ਨਾਲ ਕੀਤੀਆਂ ਅਸ਼ਲੀਲ ਹਰਕਤਾਂ

ਅਬੋਹਰ (ਸੁਨੀਲ) : ਖੂਈਆਂ ਸਰਵਰ ਵਿਖੇ ਐਕਯੂਪ੍ਰੈਸ਼ਰ ਡਾਕਟਰ ਨੂੰ ਮਹਿਲਾ ਮਰੀਜ਼ ਨਾਲ ਅਸ਼ਲੀਲ ਹਰਕਤ ਕਰਨੀ ਮਹਿੰਗੀ ਪੈ ਗਈ। ਉਕਤ ਔਰਤ ਨੇ ਨਾ ਸਿਰਫ ਉਕਤ ਡਾਕਟਰ ਦਾ ਕੁਟਾਪਾ ਚਾੜ੍ਹਿਆ ਸਗੋਂ ਗੱਲ ਪੰਚਾਇਤ ਤੱਕ ਵੀ ਪਹੁੰਚ ਗਈ। ਜਿਥੇ ਡਾਕਟਰ ਨੇ ਆਪਣੀ ਜਾਨ ਮੁਆਫੀ ਮੰਗ ਕੇ ਛੁਡਵਾਈ।

ਜਾਣਕਾਰੀ ਅਨੁਸਾਰ ਪਿਛਲੇ ਕਾਫੀ ਸਮੇਂ ਤੋਂ ਐਕਯੂਪ੍ਰੈਸ਼ਰ ਦਾ ਖੂਈਆਂ ਸਰਵਰ 'ਚ ਕੰਮ ਕਰ ਰਹੇ ਡਾਕਟਰ ਕੋਲ ਇਕ ਔਰਤ ਆਪਣਾ ਦਰਦ ਠੀਕ ਕਰਨ ਆਈ ਪਰ ਉਸ ਨੂੰ ਕੀ ਪਤਾ ਸੀ ਕਿ ਡਾਕਟਰ ਦੀ ਨੀਅਤ ਖਰਾਬ ਹੋ ਜਾਵੇਗੀ। ਡਾਕਟਰ ਨੇ ਐਕਯੂਪ੍ਰੈਸ਼ਰ ਕਰਦੇ ਸਮੇਂ ਔਰਤ ਨਾਲ ਅਸ਼ਲੀਲ ਹਰਕਤਾਂ ਕੀਤੀਆਂ, ਜਿਸ ਨਾਲ ਔਰਤ ਦੇ ਹੋਸ਼ ਉੱਡ ਗਏ ਅਤੇ ਰੌਲਾ ਪਾਉਂਦੇ ਹੋਏ ਉਸ ਦਾ ਕੁਟਾਪਾ ਚਾੜ੍ਹਿਆ। ਦੇਖਦੇ ਹੀ ਦੇਖਦੇ ਇਹ ਮਾਮਲਾ ਪੂਰੇ ਪਿੰਡ 'ਚ ਚਰਚਾ ਦਾ ਵਿਸ਼ਾ ਬਣ ਗਿਆ। ਹਾਲਾਂਕਿ ਮਾਮਲਾ ਥਾਣੇ ਨਹੀਂ ਪਹੁੰਚਿਆ ਪਰ ਪਿੰਡ ਦੀ ਪੰਚਾਇਤ 'ਚ ਇਹ ਮਾਮਲਾ ਜ਼ਰੂਰ ਪਹੁੰਚ ਗਿਆ। ਪੰਚਾਇਤ 'ਚ ਸਰਪੰਚ ਦੀ ਮੌਜੂਦਗੀ 'ਚ ਉਕਤ ਡਾਕਟਰ ਨੇ ਆਪਣੀ ਜਾਨ ਉਕਤ ਔਰਤ ਤੋਂ ਮੁਆਫੀ ਮੰਗ ਕੇ ਛੁਡਵਾਈ ਅਤੇ ਭਵਿੱਖ 'ਚ ਅਜਿਹੀ ਹਰਕਤ ਨਾ ਕਰਨ ਦੀ ਗੱਲ ਕਹੀ।


author

Gurminder Singh

Content Editor

Related News