11 ਵਜੇ ਤੋਂ ਬਾਅਦ ਪਤਾ ਨਹੀਂ ਕੌਣ ਪਟਾਕੇ ਚਲਾ ਗਿਆ : ਪੁਲਸ
Thursday, Nov 08, 2018 - 07:43 PM (IST)

ਚੰਡੀਗੜ੍ਹ— ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਚੰਡੀਗੜ੍ਹ 'ਚ ਪਟਾਕਿਆਂ ਦੇ ਸੰਬੰਧ 'ਚ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਉਲੰਘਣ ਕਰਨ 'ਤੇ 37 ਲੋਕ ਗ੍ਰਿਫਤਾਰ ਕੀਤੇ ਗਏ। ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ 'ਚ ਲੋਕਾਂ ਨੇ ਰਾਤ 8 ਵਜੇ ਤੋਂ 10 ਤਕ ਹੀ ਪਟਾਕੇ ਚਲਾਉਣ ਦੇ ਸੁਪਰੀਮ ਕੋਰਟ ਦੇ ਆਦੇਸ਼ ਦੀ ਖੂਬ ਉਲੰਘਣਾ ਕੀਤੀ। ਪੁਲਸ ਅਨੁਸਾਰ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚੋਂ ਇਕ ਲੁਧਿਆਣਾ 'ਚ ਸੁਪਰੀਮ ਕੋਰਟ ਦੇ ਸਮੇਂ ਸੰਬੰਧੀ ਆਦੇਸ਼ ਦਾ ਉਲੰਘਣ ਕਰਨ 'ਤੇ 28 ਮਾਮਲੇ ਦਰਜ ਕੀਤੇ ਗਏ। ਇਹ ਮਾਮਲੇ ਜਨਤਕ ਅਥਾਰਟੀਆਂ ਵਲੋਂ ਜਾਰੀ ਆਦੇਸ਼ ਦੀ ਉਲੰਘਣਾ ਕਰਨ 'ਤੇ ਭਾਰਤੀ ਆਈ.ਪੀ.ਐੱਸ. ਦੀ ਧਾਰਾ ਕੋਡ 188 ਦੇ ਤਹਿਤ ਦਰਜ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਪ੍ਰਦੇਸ਼ਾਂ 'ਚ ਕਈ ਸਥਾਨਾਂ 'ਤੇ ਏਅਰ ਕੁਆਲਿਟੀ ਇੰਡੈਕਸ ਦੀਵਾਲੀ ਦੀ ਅਗਲੀ ਸਵੇਰ 'ਖਰਾਬ' ਤੋਂ 'ਬਹੁਤ ਖਰਾਬ' ਰਿਹਾ।
ਉਂਝ ਪ੍ਰਦੂਸ਼ਣ ਦਾ ਨਿਯਮਤ ਕਰਨ ਵਾਲੀ ਅਥਾਰਟੀਆਂ ਦਾ ਕਹਿਣਾ ਸੀ ਕਿ ਇਸ ਵਾਰ ਦੀਵਾਲੀ ਦੇ ਬਾਅਦ ਹਵਾ ਦੀ ਗੁਣਵਤਾ ਪਿਛਲੇ ਸਾਲ ਦੀ ਤੁਲਨਾ 'ਚ ਬਿਹਤਰ ਰਹੀ। ਲੁਧਿਆਣਾ ਦੇ ਪੁਲਸ ਦੀ ਡਿਪਟੀ ਕਮਿਸ਼ਨਰ ਅਸ਼ਵਿਨੀ ਕਪੂਰ ਨੇ ਵੀਰਵਾਰ ਨੂੰ ਦੱਸਿਆ ਕਿ ਅਸੀਂ (ਸੁਪਰੀਮ ਕੋਰਟ ਦੇ ਆਦੇਸ਼ ਦੇ) ਉਲੰਘਣ ਨੂੰ ਲੈ ਕੇ ਅਣਪਛਾਤੇ ਵਿਅਕਤੀਆਂ ਖਿਲਾਫ ਹੁਣ ਤਕ 14 ਮਾਮਲੇ ਦਰਜ ਕੀਤੇ ਹਨ। ਸੁਪਰੀਮ ਕੋਰਟ ਦੇ ਆਦੇਸ਼ ਦਾ ਇਨ੍ਹਾਂ ਦੋਵਾਂ ਸੂਬਿਆਂ 'ਚ ਕਈ ਸਥਾਨਾਂ 'ਤੇ ਉਲੰਘਣ ਹੋਇਆ। ਰਾਤ 8 ਵਜੇ ਤੋਂ ਪਹਿਲਾਂ ਹੀ ਲੋਕ ਪਟਾਕੇ ਚਲਾਉਣ ਲੱਗ ਪਏ ਅਤੇ 10 ਵਜੇ ਤਕ ਚਲਾਉਂਦੇ ਰਹੇ। ਪੰਜਾਬ 'ਚ ਏਅਰ ਕੁਆਲਿਟੀ ਇੰਡੈਕਸ ਲੁਧਿਆਣਾ 'ਚ 221, ਜਲੰਧਰ 'ਚ 226, ਅੰਮ੍ਰਿਤਸਰ 'ਚ 221, ਪਟਿਆਲਾ 'ਚ 271, ਮੰਡੀ ਗੋਬਿੰਦਗੜ੍ਹ 'ਚ 223 ਅਤੇ ਖੰਨਾ 'ਚ 215 ਰਿਹਾ। ਹਰਿਆਣਾ 'ਚ ਦੀਵਾਲੀ ਦੇ ਬਾਅਦ ਏਅਰ ਕੁਆਲਿਟੀ ਇੰਡੈਕਸ ਰੋਹਤਕ 'ਚ 300 ਅਤੇ ਗੁਰੂਗ੍ਰਾਮ 'ਚ 353 ਰਿਹਾ। ਇਹ ਸਥਿਤੀ 'ਖਰਾਬ' ਤੋਂ 'ਬਹੁਤ ਖਰਾਬ' ਹੈ।