ਡਿਪਲੋਮੈਟਿਕ ਰਿਸ਼ਤਿਆਂ ''ਚ ਰਾਜਨੀਤੀ ਨੂੰ ਨਹੀਂ ਲਿਆਉਣਾ ਚਾਹੀਦਾ : ਭਗਵੰਤ ਮਾਨ

Monday, Feb 19, 2018 - 07:01 AM (IST)

ਡਿਪਲੋਮੈਟਿਕ ਰਿਸ਼ਤਿਆਂ ''ਚ ਰਾਜਨੀਤੀ ਨੂੰ ਨਹੀਂ ਲਿਆਉਣਾ ਚਾਹੀਦਾ : ਭਗਵੰਤ ਮਾਨ

ਧੂਰੀ (ਸੰਜੀਵ ਜੈਨ) - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਆਪਣੇ ਪਹਿਲੇ ਅਧਿਕਾਰਕ ਭਾਰਤ ਦੌਰੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾ ਮਿਲਣ 'ਤੇ ਟਿੱਪਣੀ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਡਿਪਲੋਮੈਟਿਕ ਰਿਸ਼ਤਿਆਂ 'ਚ ਰਾਜਨੀਤੀ ਨੂੰ ਨਹੀਂ ਲਿਆਉੁਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸ਼ਾਇਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਗੱਲ ਤੋਂ ਨਾਰਾਜ਼ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਵਜਾਰਤ ਵਿਚ ਰੱਖਿਆ ਮੰਤਰੀ ਹਰਜੀਤ ਸੱਜਣ ਦੇ ਖਾਲਿਸਤਾਨੀਆਂ ਨਾਲ ਰਿਸ਼ਤਿਆਂ ਨੂੰ ਲੈ ਕੇ ਬਿਆਨਬਾਜ਼ੀ ਕਰਦੇ ਹੋਏ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ।
ਮੂਨਕ, (ਸੈਣੀ)—ਇਸ ਤੋਂ ਇਲਾਵਾ ਭਗਵੰਤ ਮਾਨ ਨੇ ਪਿੰਡ ਮਨਿਆਣਾ, ਭੁਟਾਲ ਕਲਾਂ, ਲੇਹਲ ਕਲਾਂ, ਮੂਨਕ ਸ਼ਹਿਰ ਦਾ ਦੌਰਾ ਕੀਤਾ ਅਤੇ ਕੁਝ ਦਿਨ ਪਹਿਲਾਂ ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦ ਮਨਦੀਪ ਸਿੰਘ ਆਲਮਪੁਰ ਦੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇਸ਼ 'ਚ ਹੋਏ ਬੈਂਕ ਘਪਲੇ ਸਬੰਧੀ ਕੇਂਦਰ ਸਰਕਾਰ ਦੀ ਆਲੋਚਨਾ ਵੀ ਕੀਤੀ । ਇਸ ਸਮੇਂ ਉਨ੍ਹਾਂ ਨਾਲ ਹਲਕਾ ਪ੍ਰਧਾਨ ਜਸਵੀਰ ਸਿੰਘ ਕੁਦਨੀ, ਅਮਨਦੀਪ ਸਿੰਘ ਰਾਜ ਸਲੇਮਗੜ੍ਹ, ਜਗਸੀਰ ਮਲਾਣਾ ਮੁਨੀਸ਼ ਜੈਨ, ਅਨੂਪ, ਅਰੁਣ ਜਿੰਦਲ ਆਦਿ ਹਾਜ਼ਰ ਸਨ ।


Related News