ਗਲੀ ਨਾ ਬਣਨ ਕਰ ਕੇ ਵਾਰਡ ਵਾਸੀ ਹੋ ਰਹੇ ਨੇ ਪ੍ਰੇਸ਼ਾਨ

Sunday, Jul 22, 2018 - 04:02 AM (IST)

ਗਲੀ ਨਾ ਬਣਨ ਕਰ ਕੇ ਵਾਰਡ ਵਾਸੀ ਹੋ ਰਹੇ ਨੇ ਪ੍ਰੇਸ਼ਾਨ

ਪੱਟੀ   (ਸੌਰਭ/ ਸੋਢੀ)-  ਪੱਟੀ ਸ਼ਹਿਰ  ਦੇ ਵਾਰਡ ਨੰ. 2 ਵਿਚ ਗਲੀਆਂ ਨਾ ਬਣਨ ਕਰਕੇ  ਨਿਵਾਸੀਆਂ ਦਾ ਬੁਰਾ ਹਾਲ ਹੈ ਅਤੇ ਬਰਸਾਤ ਦੇ ਦਿਨਾਂ ਵਿਚ ਇਸ ਗਲੀ ਵਿਚੋਂ ਲੰਘਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਮੰਗਲ ਸਿੰਘ, ਪਿਆਰਾ, ਸੋਨੂੰ, ਹੀਰਾ ਸਿੰਘ, ਬਿੱਟੂ, ਗੁਰਭਾਗ ਸਿੰਘ, ਸਾਧਾ ਸਿੰਘ ਨੇ ਦੱਸਿਆ ਕਿ ਕਰੀਬ 8-9 ਸਾਲ ਹੋ ਗਏ ਹਨ, ਸਾਡੀ ਗਲੀ ਗੋਪੀ ਕਰਿਆਨਾ ਸਟੋਰ ਵਾਲੀ ਅੱਜ ਤੱਕ ਨਹੀਂ ਬਣੀ, ਪਹਿਲਾਂ ਇਸ ਗਲੀ ਵਿਚ ਇੱਟਾਂ ਲੱਗੀਆਂ ਹੋਈਆਂ ਸਨ ਪਰ ਜਦੋਂ ਇਸ ਗਲੀ ਵਿਚ ਸੀਵਰੇਜ ਪਾਇਆ ਤਾਂ ਉਸ ਸਮੇਂ ਠੇਕੇਦਾਰ ਵੱਲੋਂ ਇੱਟਾਂ ਵੀ ਚੁੱਕ ਲਈਆਂ ਗਈਆਂ  ਪਰ ਅੱਜ  ਨਵੀਂ ਸਰਕਾਰ ਬਣੀ ਨੂੰ ਡੇਢ ਸਾਲ ਹੋ ਗਿਆ ਹੈ ਪਰ ਗਲੀ ਨਹੀਂ ਬਣ ਸਕੀ। ਉਕਤ ਲੋਕਾਂ ਨੇ ਪ੍ਰਸ਼ਾਸਨ ਤੇ ਨਗਰ ਕੌਂਸਲ ਪੱਟੀ ਤੋਂ ਮੰਗ ਕੀਤੀ  ਹੈ ਕਿ ਸਾਡੀ ਗਲੀ ਜਲਦ ਬਣਾਈ ਜਾਵੇ ਤੇ ਸਾਡੀ ਸਮੱਸਿਆ ਨੂੰ ਹੱਲ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਅਸੀਂ ਨਗਰ ਕੌਂਸਲ ਪੱਟੀ ਨੂੰ ਮੰਗ ਪੱਤਰ ਵੀ ਦੇ ਚੁੱਕੇ ਹਾਂ, ਪਰ ਸਾਡੀ  ਗਲੀ ਨਹੀਂ ਬਣ ਸਕੀ।


Related News