ਡੀ. ਜੇ. ਗੋਲੀ ਕਾਂਡ : ਪ੍ਰਦਰਸ਼ਨਕਾਰੀਆਂ ਵਲੋਂ ਧਰਮਕੋਟ ਦੇ ਵਿਧਾਇਕ ''ਤੇ ਹਮਲਾ (ਵੀਡੀਓ)

12/02/2019 6:35:34 PM

ਮੋਗਾ (ਗੋਪੀ ਰਾਊਕੇ, ਸੰਜੀਵ ਗੁਪਤਾ) : ਪਿੰਡ ਮਸਤੇਵਾਲਾ 'ਚ ਸ਼ਨੀਵਾਰ ਰਾਤ ਵਿਆਹ ਸਮਾਗਮ 'ਚ ਡੀ. ਜੇ. 'ਤੇ ਗੋਲੀ ਲੱਗਣ ਕਾਰਨ ਮਾਰੇ ਗਏ ਨੌਜਵਾਨ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ 'ਤੇ ਪ੍ਰਦਰਸ਼ਨਕਾਰੀਆਂ ਵਲੋਂ ਹਮਲਾ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਵਲੋਂ ਵਿਧਾਇਕ ਦੀ ਗੱਡੀ ਦੀ ਭੰਨਤੋੜ ਵੀ ਕੀਤੀ ਗਈ। ਇਸ ਦੌਰਾਨ ਵਿਧਾਇਕ ਸੁਖਜੀਤ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ। ਮਿਲੀ ਜਾਣਕਾਰੀ ਮੁਤਾਬਕ ਧਰਨਾ ਸਥਾਨ 'ਤੇ ਪਹੁੰਚੇ ਵਿਧਾਇਕ ਸੁਖਜੀਤ ਸਿੰਘ ਲੋਹਗੜ ਨੇ ਆਖਿਆ ਕਿ ਅਜਿਹੇ ਹਾਦਸੇ ਹੁੰਦੇ ਹੀ ਰਹਿੰਦੇ ਹਨ, ਹੁਣ ਤੁਸੀਂ ਚੁੱਪ-ਚਾਪ ਧਰਨਾ ਸਮਾਪਤ ਕਰ ਦਿਓ। ਇਹ ਗੱਲ ਸੁਣ ਕੇ ਧਰਨਾਕਾਰੀ ਭੜਕ ਗਏ ਅਤੇ ਉਨ੍ਹਾਂ ਵਿਧਾਇਕ ਦੀ ਗੱਡੀ ਦੀ ਤੋੜ-ਭੰਨ ਕਰਨੀ ਸ਼ੁਰੂ ਕਰ ਦਿੱਤੀ।

PunjabKesari

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਐੱਸ. ਸੀ. ਐੱਸ. ਟੀ. ਐਕਟ ਤਹਿਤ ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤਕ ਮ੍ਰਿਤਕ ਕਰਨ ਨੂੰ ਕਤਲ ਕਰਨ ਵਾਲੇ ਮੁਲਜ਼ਮ ਨਹੀਂ ਫੜੇ ਜਾਂਦੇ ਉਦੋਂ ਤਕ ਲਾਸ਼ ਦਾ ਪੋਸਟਮਾਰਟਮ ਨਹੀਂ ਕਰਨ ਦਿੱਤਾ ਜਾਵੇਗਾ। 

ਦੱਸਣਯੋਗ ਹੈ ਕਿ ਸ਼ਨੀਵਾਰ ਰਾਤ ਮਸਤੇਵਾਲਾ ਪਿੰਡ 'ਚ ਵਿਆਹ ਵਾਲੇ ਘਰ ਡੀ. ਜੇ. ਲੱਗਾ ਹੋਇਆ ਸੀ ਅਤੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵਲੋਂ ਨੱਚਦੇ ਸਮੇਂ ਫਾਇਰ ਕੀਤੇ ਜਾ ਰਹੇ ਸਨ। ਇਸ ਦੌਰਾਨ ਡੀ. ਜੇ. ਬੰਦ ਕਰਨ ਸਮੇਂ ਸ਼ਰਾਬ ਦੇ ਨਸ਼ੇ 'ਚ ਨੌਜਵਾਨਾਂ ਵਲੋਂ ਧੱਕੇ ਨਾਲ ਡੀ. ਜੇ. ਚੱਲਦਾ ਰੱਖਣ ਲਈ ਕਿਹਾ ਗਿਆ ਅਤੇ ਇਸ ਮੌਕੇ ਇਕ ਨੌਜਵਾਨ ਵਲੋਂ ਗੋਲੀ ਚਲਾਈ ਗਈ। ਇਹ ਗੋਲੀ ਡੀ. ਜੇ. ਦਾ ਕੰਮ ਕਰਦੇ ਕਰਨ ਨਾਂ ਦੇ ਨੌਜਵਾਨ ਦੀ ਛਾਤੀ 'ਚ ਜਾ ਲੱਗੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।


Gurminder Singh

Content Editor

Related News