ਦੀਵਾਲੀ ''ਤੇ ਦੁਕਾਨਦਾਰਾਂ ਨੂੰ ਵੱਡੀ ਰਾਹਤ, 9 ਦਿਨ ਤੱਕ ਲਾ ਸਕਣਗੇ ਸਟਾਲ

10/19/2019 10:37:08 AM

ਚੰਡੀਗੜ੍ਹ (ਰਾਏ) : ਦੀਵਾਲੀ 'ਤੇ ਦੁਕਾਨਾਂ ਦੇ ਸਾਹਮਣੇ ਸਟਾਲ ਲਾਉਣ ਲਈ ਦੁਕਾਨਦਾਰਾਂ ਨੂੰ ਮਨਜ਼ੂਰੀ ਮਿਲ ਗਈ ਹੈ। ਨਿਗਮ ਨੇ 9 ਦਿਨਾਂ ਲਈ ਦੁਕਾਨਦਾਰਾਂ ਨੂੰ ਸਟਾਲ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸ਼ਨੀਵਾਰ ਨੂੰ ਦੁਕਾਨਦਾਰ ਸਟਾਲ ਲਈ ਪਰਚੀ ਕਟਵਾ ਸਕਣਗੇ। ਚੰਡੀਗੜ੍ਹ ਵਪਾਰ ਮੰਡਲ ਦੇ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਐਡਵਾਈਜ਼ਰ ਮਨੋਜ ਪਰਿਦਾ ਨੂੰ ਇਹ ਮਨਜ਼ੂਰੀ ਦੇਣ ਦੀ ਗੁਹਾਰ ਲਾਈ ਸੀ। ਐਡਵਾਈਜ਼ਰ ਨੇ ਕਮਿਸ਼ਨਰ ਕੇ. ਕੇ. ਯਾਦਵ ਨੂੰ ਫੋਨ ਕਰਕੇ ਇਜਾਜ਼ਤ ਦੇਣ ਲਈ ਕਿਹਾ। ਨਾਲ ਹੀ ਮੇਅਰ ਰਾਜੇਸ਼ ਕਾਲੀਆਂ ਨਾਲ ਫੋਨ 'ਤੇ ਗੱਲ ਕਰਕੇ ਇਸ ਸਬੰਧੀ ਕਮਿਸ਼ਨਰ ਨਾਲ ਚਰਚਾ ਕਰਨ ਲਈ ਵੀ ਕਿਹਾ।
ਸੈਕਟਰ-17 ਤੇ 22 'ਚ ਨਹੀਂ ਲੱਗਣਗੇ ਸਟਾਲ
ਦੀਵਾਲੀ ਦੇ ਮੌਕੇ 'ਤੇ ਨਗਰ ਨਿਗਮ ਨੇ ਸਟਾਲ ਲਾਏ ਜਾਣ ਦੀ ਇਜਾਜ਼ਤ ਤਾਂ ਦੇ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਸ਼ਨੀਵਾਰ ਨੂੰ ਪਰਚੀਆਂ ਵੀ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਪਰ ਸੈਕਟਰ-17 ਅਤੇ 22 'ਚ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਸੈਕਟਰ-17 ਨੋ-ਵੈਂਡਿੰਗ ਜ਼ੋਨ 'ਚ ਆਉਂਦਾ ਹੈ ਅਤੇ ਸੈਕਟਰ-22 ਮਾਰਕਿਟ ਦਾ ਮਾਮਲਾ 


Babita

Content Editor

Related News