ਮਹਿੰਗਾਈ ਨੇ ਘਟਾਈ ਦੀਵਾਲੀ ਦੀ ਰੌਣਕ, ਨਹੀਂ ਮਿਲ ਰਹੇ ਗਾਹਕ
Friday, Nov 02, 2018 - 04:32 PM (IST)

ਲੁਧਿਆਣਾ (ਨਰਿੰਦਰ) : ਦੀਵਾਲੀ ਨੂੰ ਲੈ ਕੇ ਲੁਧਿਆਣਾ ਦੇ ਬਾਜ਼ਾਰ ਤਾਂ ਸਜੇ ਹੋਏ ਹਨ ਪਰ ਮਹਿੰਗਾਈ ਦੀ ਮਾਰ ਨੇ ਤਿਉਹਾਰ ਦੀ ਰੌਣਕ ਨੂੰ ਫਿੱਕਾ ਕਰ ਦਿੱਤਾ ਹੈ। ਜੇਕਰ ਮਿੱਟੀ ਦੇ ਦੀਵਿਆਂ ਦੀ ਗੱਲ ਕਰੀਏ ਤਾਂ ਇੱਥੇ ਸਥਾਨਕ ਪੱਧਰ 'ਤੇ ਮਿੱਟੀ ਨਾ ਮਿਲਣ ਕਾਰਨ ਘੁਮਾਰ ਪਰੇਸ਼ਾਨ ਹਨ, ਜਿਸ ਕਾਰਨ ਚੀਨ ਤੋਂ ਆਈਆਂ ਬਿਜਲੀ ਦੀਆਂ ਲਾਈਟਾਂ ਨਾਲ ਹੀ ਕੰਮ ਸਾਰਿਆ ਜਾ ਰਿਹਾ ਹੈ। ਦੀਵਾਲੀ ਦੀ ਸਜਾਵਟ ਦਾ ਸਮਾਨ ਵੇਚਣ ਵਾਲੇ ਇਕ ਕਾਰੋਬਾਰੀ ਨੇ ਦੱਸਿਆ ਕਿ ਮਾਰਕਿਟ 'ਚ ਹੋਈ ਮਹਿੰਗਾਈ ਦਾ ਅਸਰ ਸਾਫ ਦੇਖਣ ਨੂੰ ਮਿਲ ਰਿਹਾ ਹੈ। ਉਸ ਨੇ ਦੱਸਿਆ ਕਿ ਦੀਵਾਲੀ ਨੂੰ ਸਿਰਫ 4 ਦਿਨ ਰਹਿ ਗਏ ਹਨ ਪਰ ਗਾਹਕ ਨਹੀਂ ਪੈ ਰਹੇ। ਇਸੇ ਤਰ੍ਹਾਂ ਚਾਈਨੀਜ਼ ਬਿਜਲੀ ਦੀਆਂ ਲੜੀਆਂ ਨੇ ਵੀ ਸਥਾਨਕ ਨਿਰਮਾਤਾਵਾਂ 'ਤੇ ਅਸਰ ਪਾਇਆ ਹੈ।