ਦੀਵਾਲੀ ਵਾਲੀ ਰਾਤ ਵਾਪਰੀ ਵੱਡੀ ਵਾਰਦਾਤ, ਪਿਤਾ ਦੀ ਤਸਵੀਰ ਸਾਹਮਣੇ ਰੱਖ ਕੀਤੀ ਖ਼ੁਦਕੁਸ਼ੀ

Sunday, Nov 15, 2020 - 09:56 PM (IST)

ਦੀਵਾਲੀ ਵਾਲੀ ਰਾਤ ਵਾਪਰੀ ਵੱਡੀ ਵਾਰਦਾਤ, ਪਿਤਾ ਦੀ ਤਸਵੀਰ ਸਾਹਮਣੇ ਰੱਖ ਕੀਤੀ ਖ਼ੁਦਕੁਸ਼ੀ

ਖੰਨਾ (ਵਿਪਨ ਬੀਜਾ) : ਦੀਵਾਲੀ ਵਾਲੀ ਰਾਤ ਨੂੰ ਖੰਨਾ ਦੇ ਪਿੰਡ ਭਾਦਲਾ ਨੀਚਾ ਦੇ ਇਕ 42 ਸਾਲਾ ਵਿਅਕਤੀ ਸੰਤੋਖ ਸਿੰਘ  ਉਰਫ਼ ਸੋਖਾ ਨੇ ਆਪਣੀ ਬਾਰਾਂ ਬੋਰ ਦੀ ਲਾਇਸੈਂਸੀ ਬੰਦੂਕ ਨਾਲ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਸੰਤੋਖ ਸਿੰਘ 'ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਬਾਹਰਲੇ ਸੂਬਿਆਂ ਵਿਚ ਕਈ ਮੁਕੱਦਮੇ ਦਰਜ ਸਨ। ਫਿਲਹਾਲ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਇਹ ਵੀ ਪੜ੍ਹੋ :  ਪਤੀ ਅੱਗੇ ਖੁੱਲ੍ਹਿਆ ਪਤਨੀ ਦੀ ਬੇਵਫਾਈ ਦਾ ਭੇਦ, ਅੰਤ ਅੱਕੇ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਪਿੰਡ ਵਾਸੀ ਅਤੇ ਸਰਪੰਚ ਰਘਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਸੰਤੋਖ ਸਿੰਘ ਉਰਫ ਸੁੱਖਾ ਆਪਣੀ ਮਾਤਾ ਨਾਲ ਦੀਵਾਲੀ ਮਨਾ ਕੇ ਆਪਣੇ ਕਮਰੇ ਵਿਚ ਸੌਣ ਚਲਾ ਗਿਆ। ਅੱਜ ਸਵੇਰੇ ਜਦੋਂ ਉਸ ਦਾ ਨੌਕਰ ਉਸ ਨੂੰ ਚਾਹ ਦੇਣ ਲਈ ਗਿਆ ਤਾਂ ਉਸਨੇ ਦੇਖਿਆ ਸੰਤੋਖ ਸਿੰਘ ਮ੍ਰਿਤਕ ਹਾਲਤ ਵਿਚ ਆਪਣੇ ਸੋਫ਼ੇ 'ਤੇ ਡਿੱਗਿਆ ਪਿਆ ਸੀ। ਉਸ ਨੇ ਆਪਣੇ ਸਾਹਮਣੇ ਆਪਣੇ ਪਿਤਾ ਦੀ ਤਸਵੀਰ ਵੀ ਰੱਖੀ ਹੋਈ ਸੀ । ਨੌਕਰ ਵੱਲੋਂ ਇਸ ਦੀ ਸੂਚਨਾ ਸੰਤੋਖ ਸਿੰਘ ਦੀ ਮਾਤਾ ਸੁਰਿੰਦਰ ਕੌਰ ਨੂੰ ਦਿੱਤੀ ਗਈ ਤੇ ਉਸ ਨੇ ਪਿੰਡ ਵਾਸੀਆਂ ਨੂੰ ਦੱਸਿਆ ਤੇ ਪੁਲਸ ਨੂੰ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ :  ਟਾਂਡਾ 'ਚ ਦਰਿੰਦਗੀ ਦਾ ਸ਼ਿਕਾਰ ਹੋਈ ਬੱਚੀ ਦੇ ਪਰਿਵਾਰ ਨੂੰ ਸਰਕਾਰ ਵਲੋਂ ਵਿੱਤੀ ਮਦਦ

ਇਸ ਸੰਬੰਧੀ ਥਾਣਾ ਸਦਰ ਖੰਨਾ ਦੇ ਐੱਸ. ਐੱਚ. ਓ. ਹੇਮੰਤ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੰਤੋਖ ਸਿੰਘ ਅਪਰਾਧਕ ਕਿਸਮ ਦਾ ਵਿਅਕਤੀ ਸੀ, ਇਸ 'ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕਈ ਮੁਕੱਦਮੇ ਚੱਲਦੇ ਸਨ । ਬੀਤੀ ਰਾਤ ਸੰਤੋਖ ਸਿੰਘ ਨੇ ਆਪਣੀ ਬਾਰਾਂ ਬੋਰ ਦੀ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਹੈ। ਇਸ ਸਬੰਧੀ ਉਸ ਦੀ ਮਾਤਾ ਸੁਰਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕੀਤੀ ਗਈ ਹੈ। ਪੁਲਸ ਪਾਰਟੀ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਖੰਨਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।  

ਇਹ ਵੀ ਪੜ੍ਹੋ :  ਗੈਂਗਸਟਰ ਦਿਲਪ੍ਰੀਤ ਤੋਂ ਪੁੱਛਗਿੱਛ ਦੌਰਾਨ ਸਨਸਨੀਖੇਜ਼ ਖ਼ੁਲਾਸਾ, ਬਿਸ਼ਨੋਈ ਗੈਂਗ ਬਾਰੇ ਵੱਡੀ ਗੱਲ ਆਈ ਸਾਹਮਣੇ


author

Gurminder Singh

Content Editor

Related News