ਪੰਜਾਬ 'ਚ ਰੱਦ ਹੋ ਗਈਆਂ ਛੁੱਟੀਆਂ, ਮੁਲਾਜ਼ਮਾਂ ਲਈ ਜਾਰੀ ਹੋ ਗਏ ਨਵੇਂ ਹੁਕਮ
Saturday, Oct 11, 2025 - 04:43 PM (IST)

ਮੋਹਾਲੀ : ਫੈਸਟੀਵਲ ਸੀਜ਼ਨ ਦੌਰਾਨ ਅੱਗ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਮੋਹਾਲੀ ਫਾਇਰ ਵਿਭਾਗ ਪੂਰੀ ਤਰ੍ਹਾਂ ਅਲਰਟ ’ਤੇ ਰਹੇਗਾ। ਵਿਭਾਗ ਨੇ ਦੀਵਾਲੀ ਤੱਕ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰਦੀਆਂ ਹਨ। ਹੁਣ ਸਭ ਫਾਇਰਮੈਨ 24 ਘੰਟੇ ਡਿਊਟੀ ’ਤੇ ਰਹਿਣਗੇ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਤੁਰੰਤ ਕਾਰਵਾਈ ਕੀਤੀ ਜਾ ਸਕੇ। ਫਾਇਰ ਅਫਸਰ ਅਮਰਜੀਤ ਸਿੰਘ ਨੇ ਦੱਸਿਆ ਕਿ ਤਿਉਹਾਰੀ ਮੌਸਮ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵੱਧਦੀਆਂ ਹਨ, ਇਸ ਲਈ ਵਿਭਾਗ ਨੇ ਖਾਸ ਤਿਆਰੀਆਂ ਕੀਤੀਆਂ ਹਨ। ਮੋਹਾਲੀ, ਸੈਕਟਰ 82, ਨੌਲਕਾ ਤੇ ਬਾਲੋਂਗਾ ਸਮੇਤ ਸਾਰੇ ਪੁਆਇੰਟ ’ਤੇ ਫਾਇਰ ਵਾਹਨ ਤੈਨਾਤ ਕੀਤੇ ਗਏ ਹਨ। ਹਰ ਗੱਡੀ ਵਿਚ ਪੂਰੀ ਟੀਮ 24 ਘੰਟੇ ਤਾਇਨਾਤ ਰਹੇਗੀ।
ਇਹ ਵੀ ਪੜ੍ਹੋ : ਬਟਾਲਾ ਤੋਂ ਬਾਅਦ ਪੰਜਾਬ ਦਾ ਇਕ ਹੋਰ ਵੱਡਾ ਸ਼ਹਿਰ ਹੋ ਗਿਆ ਬੰਦ
ਉਨ੍ਹਾਂ ਕਿਹਾ ਕਿ ਦੁਕਾਨਾਂ ਅਤੇ ਸ਼ੋਅਰੂਮ ਮਾਲਕਾਂ ਨੂੰ ਫਾਇਰ ਸੇਫਟੀ ਉਪਕਰਣ (ਐੱਨ.ਓ.ਸੀ. ਤੇ ਫਾਇਰ ਸਿਸਟਮ) ਅਪ-ਟੂ-ਡੇਟ ਰੱਖਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ। ਵਿਭਾਗ ਵੱਲੋਂ ਉਨ੍ਹਾਂ ਇਮਾਰਤਾਂ ’ਤੇ ਵੀ ਨਿਗਰਾਨੀ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਚ ਅੱਗ-ਸੁਰੱਖਿਆ ਪ੍ਰਬੰਧ ਅਧੂਰੇ ਹਨ। ਫਾਇਰ ਵਿਭਾਗ ਮੁਤਾਬਕ ਐੱਨ.ਬੀ.ਸੀ. ਨਿਯਮਾਂ ਅਨੁਸਾਰ ਸਾਰੇ ਸ਼ਾਪਿੰਗ ਮਾਲ, ਦਫਤਰ, ਉਦਯੋਗਿਕ ਇਮਾਰਤਾਂ ਤੇ ਰਿਹਾਇਸ਼ੀ ਕੰਪਲੈਕਸਾਂ ਵਿਚ ਫਾਇਰ ਸੇਫਟੀ ਪ੍ਰਬੰਧ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਦਿਵਾਲੀ ਤੱਕ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਰਹੇਗਾ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਸਮੇਂ ਰਹਿੰਦੇ ਨਜਿੱਠਿਆ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਸ਼ਹਿਰ ਪੂਰੀ ਤਰ੍ਹਾਂ ਹੋ ਗਿਆ ਬੰਦ, ਸੜਕਾਂ 'ਤੇ ਪੱਸਰਿਆ ਸੰਨਾਟਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e