ਬਲਟਨ ਪਾਰਕ 'ਚ ਪਟਾਕੇ ਵੇਚਣ ਲਈ ਪੁਲਸ ਵੱਲੋਂ ਹਿਦਾਇਤ, ਦੁਕਾਨਦਾਰ ਖਫਾ
Tuesday, Nov 06, 2018 - 05:22 PM (IST)

ਜਲੰਧਰ (ਸੁਧੀਰ)— ਦੀਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਬਲਟਨ ਪਾਰਕ 'ਚ ਪਟਾਕਿਆਂ ਦੀਆਂ ਦੁਕਾਨਾਂ 'ਚ ਪਟਾਕੇ ਵੇਚਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਪੁਲਸ ਨੇ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਹੈ ਕਿ ਦੀਵਾਲੀ 'ਤੇ ਬਲਟਨ ਪਾਰਕ 'ਚ ਪਟਾਕਿਆਂ ਨੂੰ ਵੇਚਣ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 7.30 ਵਜੇ ਤੱਕ ਵੇਚੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਇਸ ਨਿਰਧਾਰਿਤ ਕੀਤੇ ਗਏ ਸਮੇਂ ਤੋਂ ਬਾਹਰ ਜਾ ਕੇ ਪਟਾਕੇ ਵੇਚਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਉਥੇ ਹੀ ਦੂਜੇ ਪਾਸੇ ਸ਼ਾਮ ਸਾਢੇ 7 ਵਜੇ ਤੋਂ ਬਾਅਦ ਦੁਕਾਨਾਂ ਬੰਦ ਹੋਣ ਦੇ ਹੁਕਮ ਨੂੰ ਸੁਣ ਦੁਕਾਨਦਾਰਾਂ 'ਚ ਰੋਸ ਪਾਇਆ ਜਾ ਰਿਹਾ ਹੈ।