ਜਲੰਧਰ ਪੁਲਸ ਲਾਈਨ 'ਚ ਮਨਾਈ ਗਈ ਦੀਵਾਲੀ, ਪੰਜਾਬੀ ਗਾਣਿਆਂ 'ਤੇ ਪਏ ਭੰਗੜੇ (ਤਸਵੀਰਾਂ)

10/27/2019 3:47:09 PM

ਜਲੰਧਰ (ਸੁਧੀਰ)— ਮਾਣਯੋਗ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅੱਜ ਪੁਲਸ ਲਾਈਨ ਜਲੰਧਰ 'ਚ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇਕ ਪਾਸੇ ਜਿੱਥੇ ਮੁੱਖ ਤੌਰ 'ਤੇ ਏ. ਸੀ. ਪੀ. ਹੈੱਡ ਕੁਆਰਟਰ ਵਿਮਲ ਕਾਂਤ, ਐੱਸ. ਐੱਸ. ਸੰਧੂ ਲਾਈਨ ਅਫਸਰ, ਪੁਲਸ ਮੁਲਾਜ਼ਮ ਜਸਵਿੰਦਰ ਸਿੰਘ ਨੇ ਜਵਾਨਾਂ ਨਾਲ ਚਾਹ ਪਾਰਟੀ ਕੀਤੀ, ਉਥੇ ਹੀ ਪੰਜਾਬੀ ਗਾਣਿਆਂ 'ਤੇ ਭੰਗੜੇ ਵੀ ਪਾਏ ਗਏ। ਇਸ ਮੌਕੇ ਮੁਲਾਜ਼ਮਾਂ ਨੇ ਜਿੱਥੇ ਇਕ-ਦੂਜੇ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ, ਉਥੇ ਹੀ ਆਮ ਜਨਤਾ ਨੂੰ ਵੀ ਵਧਾਈ ਦਿੱਤੀ।  

PunjabKesari
ਦੱਸ ਦੇਈਏ ਕਿ ਅੱਜ ਪੂਰੇ ਦੇਸ਼ ਭਰ 'ਚ ਦੀਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ 'ਚ ਰੌਣਕਾਂ ਲੱਗੀਆਂ ਹੋਈਆਂ ਹਨ। ਤਿਉਹਾਰ ਦੇ ਮੱਦਨੇਜ਼ਰ ਦੇਸ਼ ਭਰ 'ਚ ਸੁਰੱਖਿਆ ਮਜ਼ਬੂਤ ਕੀਤੀ ਗਈ ਹੈ। ਪੰਜਾਬ 'ਚ ਵੀ ਹਰ ਜਗ੍ਹਾ 'ਤੇ ਲੋਕਾਂ ਦੀ ਸੁਰੱਖਿਆ ਲਈ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।

PunjabKesari


shivani attri

Content Editor

Related News