ਮਾਤਮ 'ਚ ਬਦਲੀਆਂ ਦੀਵਾਲੀ ਦੀਆਂ ਖੁਸ਼ੀਆਂ, ਬੁਝ ਗਏ ਘਰ ਦੇ ਦੋਵੇਂ ਚਿਰਾਗ

Friday, Nov 01, 2024 - 11:08 AM (IST)

ਮਾਤਮ 'ਚ ਬਦਲੀਆਂ ਦੀਵਾਲੀ ਦੀਆਂ ਖੁਸ਼ੀਆਂ, ਬੁਝ ਗਏ ਘਰ ਦੇ ਦੋਵੇਂ ਚਿਰਾਗ

ਝਬਾਲ (ਨਰਿੰਦਰ)- ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਮੌਕੇ ਜਿੱਥੇ ਲੋਕ ਖੁਸ਼ੀਆਂ ਮਨਾ ਰਹੇ ਸਨ, ਉੱਥੇ ਹੀ ਸੜਕ ਹਾਦਸੇ ਵਿਚ ਇਕ ਘਰ ਦੇ ਦੋਵੇਂ ਚਿਰਾਗ ਬੁੱਝ ਗਏ ਤੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਝਬਾਲ ਤੋਂ ਥੋੜੀ ਦੂਰ ਪਿੰਡ ਗੱਗੋਬੂਹਾ ਨੇੜੇ ਕੰਮ ਕਰਕੇ ਪਰਤ ਰਹੇ ਦੋ ਸਕੇ ਭਰਾਵਾਂ ਦਾ ਮੋਟਰਸਾਈਕਲ ਰਸਤੇ ਵਿਚ ਪੈਂਦੀ ਪਾਣੀ ਵਾਲੀ ਡਰੇਨ ਦੇ ਪੁਲ਼ ਨਾਲ ਵੱਜ ਕੇ ਪਾਣੀ ਵਿਚ ਡਿੱਗ ਗਿਆ, ਜਿਸ ਕਾਰਨ ਦੋਵਾਂ ਭਰਾਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਦੀਵਾਲੀ 'ਤੇ ਮਹਿੰਗਾਈ ਦੀ ਮਾਰ! 62 ਰੁਪਏ ਮਹਿੰਗਾ ਹੋਇਆ LPG ਸਿਲੰਡਰ

ਜਾਣਕਾਰੀ ਅਨੁਸਾਰ ਯੂ. ਪੀ. ਵਾਸੀ ਦੋ ਸਕੇ ਭਰਾ ਰਾਜ ਕੁਮਾਰ ਤੇ ਮੰਤੋਸ਼ ਕੁਮਾਰ ਪੁੱਤਰ ਰਾਮ ਨਰਾਇਣ ਪੀ. ਓ. ਪੀ. ਦਾ ਕਰਨ ਦਾ ਕੰਮ ਕਰਦੇ ਸੀ। ਉਹ ਝਬਾਲ ਵਿਖੇ ਕਿਰਾਏ 'ਤੇ ਰਹਿੰਦੇ ਸਨ। ਬੀਤੇ ਕੱਲ੍ਹ ਸ਼ਾਮ ਨੂੰ ਪਿੰਡ ਭੁੱਚਰ ਖੁਰਦ ਤੋਂ ਕਿਸੇ ਦੇ ਘਰ ਪੀ. ਓ. ਪੀ. ਦਾ ਕੰਮ ਕਰਕੇ ਮੋਟਰਸਾਈਕਲ 'ਤੇ ਵਾਪਸ ਝਬਾਲ ਨੂੰ ਆ ਰਹੇ ਸਨ ਕਿ ਉਨ੍ਹਾਂ ਦਾ ਮੋਟਰਸਾਈਕਲ ਪਿੰਡ ਗੱਗੋਬੂਹਾ ਨੇੜੇ ਰਸਤੇ ਵਿਚ ਪੈਂਦੀ ਪਾਣੀ ਵਾਲੀ ਡਰੇਨ ਦੇ ਪੁਲ਼ ਵਿਚ ਟਕਰਾ ਕੇ ਪਾਣੀ ਵਿਚ ਡਿੱਗ ਗਿਆ। ਇਸ ਨਾਲ ਦੋਵਾਂ ਭਰਾਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦਾ ਪਤਾ ਚਲਦਿਆਂ ਹੀ ਝਬਾਲ ਥਾਣੇ ਤੋਂ ਥਾਣੇਦਾਰ ਰਾਮ ਸਿੰਘ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News