ਪੁਲਸ ਦੀ ਹੈਪੀ ਦੀਵਾਲੀ, ਜ਼ਿਲੇ ਭਰ ਦੇ ਨਾਕੇ ਖਾਲੀ

Saturday, Oct 21, 2017 - 04:09 AM (IST)

ਪੁਲਸ ਦੀ ਹੈਪੀ ਦੀਵਾਲੀ, ਜ਼ਿਲੇ ਭਰ ਦੇ ਨਾਕੇ ਖਾਲੀ

ਲੁਧਿਆਣਾ(ਮਹੇਸ਼)-ਨਗਰ ਵਿਚ ਇੰਨੀਆਂ ਵੱਡੀਆਂ ਘਟਨਾਵਾਂ ਹੋਣ ਦੇ ਬਾਵਜੂਦ ਜ਼ਿਲਾ ਪੁਲਸ ਰਾਤ ਨੂੰ ਦੀਵਾਲੀ ਮਨਾਉਣ ਵਿਚ ਰੁਝ ਗਈ ਤੇ ਸ਼ਹਿਰ ਦੇ ਕਈ ਮਹੱਤਵਪੂਰਨ ਸਥਾਨਾਂ 'ਤੇ ਲੱਗੇ ਨਾਕੇ ਪੁਲਸ ਤੋਂ ਸੱਖਣੇ ਹੋ ਗਏ। ਇੱਕਾ-ਦੁੱਕਾ ਥਾਵਾਂ ਨੂੰ ਛੱਡ ਕੇ ਬਾਕੀ ਥਾਵਾਂ 'ਤੇ ਕੋਈ ਵੀ ਪੁਲਸ ਮੁਲਾਜ਼ਮ ਦਿਖਾਈ ਨਹੀਂ ਦਿੱਤਾ ਅਤੇ ਕਿਸੇ ਵੀ ਉੱਚ ਅਧਿਕਾਰੀ ਨੇ ਚੈੱਕ ਕਰਨਾ ਜ਼ਰੂਰੀ ਨਹੀਂ ਸਮਝਿਆ। ਅਜੇ 2 ਦਿਨ ਪਹਿਲਾਂ ਹੀ ਆਰ. ਐੱਸ. ਐੱਸ. ਦੇ ਮੋਹਨ ਸ਼ਾਖਾ ਦੇ ਮੁੱਖ ਅਧਿਆਪਕ ਰਵਿੰਦਰ ਗੋਸਾਈਂ ਦਾ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਤੋਂ ਵੀ ਪੁਲਸ ਨੇ ਸਬਕ ਨਹੀਂ ਲਿਆ। ਪੱਤਰਕਾਰ ਨੂੰ ਵੱਖ-ਵੱਖ ਇਲਾਕਿਆਂ ਤੋਂ ਫੋਨ ਆਏ ਕਿ ਪੁਲਸ ਹੈਪੀ ਦੀਵਾਲੀ ਮਨਾਉਣ ਚਲੀ ਗਈ ਹੈ ਤਾਂ ਜਗ ਬਾਣੀ ਦੀ ਟੀਮ ਨੇ ਰਾਤ 10 ਵਜੇ ਤੋਂ 1 ਵਜੇ ਤੱਕ ਸ਼ਹਿਰ ਦੇ ਨਾਕੇ ਅਤੇ ਚੌਰਾਹਿਆਂ ਦਾ ਦੌਰਾ ਕੀਤਾ, ਜਿੱਥੇ ਕੋਈ ਵੀ ਪੁਲਸ ਮੁਲਾਜ਼ਮ ਦਿਖਾਈ ਨਹੀਂ ਦਿੱਤਾ। ਕਈ ਚੌਕੀਆਂ ਅਤੇ ਥਾਣਿਆਂ ਦੇ ਗੇਟ ਬੰਦ ਸਨ ਅਤੇ ਉਨ੍ਹਾਂ ਦੇ ਬਾਹਰ ਸੰਤਰੀ ਵੀ ਤਾਇਨਾਤ ਨਹੀਂ ਸੀ। ਦੌਰੇ ਦੀ ਸ਼ੁਰੂਆਤ ਹੈਬੋਵਾਲ ਤੋਂ ਕੀਤੀ ਗਈ, ਇਸ ਤੋਂ ਬਾਅਦ ਜਲੰਧਰ ਬਾਈਪਾਸ ਚੌਕ, ਕਾਰਾਬਾਰਾ ਚੌਕ, ਸ਼ਿਵਪੁਰੀ ਚੌਕ, ਬਸਤੀ ਜੋਧੇਵਾਲ ਚੌਕ, ਤਾਜਪੁਰ ਚੌਕ, ਸਮਰਾਲਾ ਚੌਕ, ਟ੍ਰਾਂਸਪੋਰਟ ਨਗਰ, ਕੈਂਸਰ ਹਸਪਤਾਲ ਚੌਕ, ਗਿਆਸਪੁਰਾ ਚੌਕ, ਸ਼ੇਰਪੁਰ ਚੌਕ, ਢੋਲੇਵਾਲ, ਮਿੱਗਰਗੰਜ, ਗਿੱਲ ਚੌਕ, ਏ. ਟੀ. ਆਈ. ਚੌਕ, ਸ਼ਿਮਲਾਪੁਰੀ ਚੌਕ, ਦੁੱਗਰੀ ਚੌਕ, ਦੁੱਗਰੀ ਥਾਣੇ ਦੇ ਕੋਲ ਚੌਕ, ਆਤਮ ਨਗਰ ਚੌਕ, ਭਾਰਤ ਨਗਰ ਚੌਕ, ਆਰਤੀ ਚੌਕ, ਵੇਰਕਾ ਮਿਲਕ ਪਲਾਂਟ ਚੌਕ, ਰਾਜਪੁਰਾ ਚੌਕ, ਜਗਰਾਓਂ ਪੁਲ ਚੌਕ, ਘੰਟਾਘਰ ਚੌਕ, ਮਾਤਾ ਰਾਣੀ ਚੌਕ, ਕਪੂਰ ਹਸਪਤਾਲ, ਸੀ. ਐੱਮ. ਸੀ. ਚੌਕ, ਬਾਬਾ ਥਾਨ ਸਿੰਘ ਚੌਕ, ਦੰਡੀ ਸਵਾਮੀ ਚੌਕ ਸਿਵਲ ਹਸਪਤਾਲ ਚੌਕ ਗਏ, ਜਿੱਥੇ ਕਿਸੇ ਵੀ ਚੌਕ ਵਿਚ ਕੋਈ ਪੁਲਸ ਵਾਲਾ ਦਿਖਾਈ ਨਾ ਦਿੱਤਾ। ਇਸ ਦੌਰਾਨ ਬਾਬਾ ਥਾਨ ਸਿੰਘ ਚੌਕ ਵਿਚ ਹੋਮਗਾਰਡ ਦੇ 2 ਜਵਾਨ, ਸ਼ੇਰਪੁਰ ਤੇ ਢੋਲੇਵਾਲ ਚੌਕ ਵਿਚ 2-2 ਮੁਲਾਜ਼ਮ ਤੇ ਆਤਮ ਪਾਰਕ ਚੌਕ ਦੀ ਪੁਲਸ ਪੀਕੇਟ ਦੇ ਕੋਲ ਕੁਝ ਮੁਲਾਜ਼ਮ ਡਿਊਟੀ 'ਤੇ ਦਿਖਾਈ ਦਿੱਤੇ। ਇਸ ਤੋਂ ਇਲਾਵਾ ਜਗਰਾਓਂ ਪੁਲ ਅਤੇ ਜਲੰਧਰ ਬਾਈਪਾਸ 'ਤੇ ਐੱਲ. ਐੱਮ. ਜੀ. ਵਾਹਨਾਂ 'ਤੇ 2-2 ਮੁਲਾਜ਼ਮ ਦਿਖਾਈ ਦਿੱਤੇ। 3 ਘੰਟੇ ਦੇ ਇਸ ਦੌਰੇ ਵਿਚ ਗਿੱਲ ਮਾਰਕੀਟ, ਸਲੇਮ ਟਾਬਰੀ ਅਤੇ ਮਾਤਾ ਰਾਣੀ ਚੌਕ ਦੇ ਕੋਲ ਪੀ. ਸੀ. ਆਰ. ਵੈਨ ਖੜ੍ਹੀ ਦਿਖਾਈ ਦਿੱਤੀ।


Related News