ਦੀਵਾਲੀ ਮੌਕੇ ਪ੍ਰਦੂਸ਼ਣ ਰਿਹਾ ਘੱਟ, ਜਲੰਧਰ ਦੇ ਹਿੱਸੇ ਆਈ ਸਭ ਤੋਂ ਵਧ ਬਦਨਾਮੀ

Friday, Nov 09, 2018 - 06:59 PM (IST)

ਦੀਵਾਲੀ ਮੌਕੇ ਪ੍ਰਦੂਸ਼ਣ ਰਿਹਾ ਘੱਟ, ਜਲੰਧਰ ਦੇ ਹਿੱਸੇ ਆਈ ਸਭ ਤੋਂ ਵਧ ਬਦਨਾਮੀ

ਜਲੰਧਰ/ਪਟਿਆਲਾ - ਸਾਲ 2017 ਦੇ ਮੁਕਾਬਲੇ ਦੀਵਾਲੀ ਦੀ ਰਾਤ ਪੰਜਾਬ ਦੀ ਹਵਾ 29 ਫੀਸਦੀ ਤੋਂ ਘੱਟ ਪ੍ਰਦੂਸ਼ਿਤ ਸੀ ਪਰ ਦੀਵਾਲੀ ਤੋਂ ਇਕ ਦਿਨ ਬਾਅਦ ਜਲੰਧਰ ਦੀ ਹਵਾ ਸਭ ਤੋਂ ਵੱਧ ਖਰਾਬ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਆਪਣੀ ਵੈੱਬਸਾਈਟ 'ਤੇ ਹਵਾ ਵਿਚਲੇ ਪ੍ਰਦੂਸ਼ਣ ਦੇ ਜੋ ਅੰਕੜੇ ਪਾਏ ਗਏ ਹਨ, ਉਸ ਨਾਲ ਜਲੰਧਰ ਸ਼ਹਿਰ ਪੰਜਾਬ ਦੇ ਬਾਕੀ ਸ਼ਹਿਰਾਂ ਨਾਲੋਂ ਸਭ ਤੋਂ ਵੱਧ ਦੂਸ਼ਿਤ ਰਿਹਾ ਅਤੇ ਪਟਿਆਲਾ ਦੂਜੇ ਸਥਾਨ 'ਤੇ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਾਅਵਾ ਕਰਦਿਆਂ ਕਿਹਾ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਦੀਵਾਲੀ ਦੇ ਮੌਕੇ ਹਵਾ ਪ੍ਰਦੂਸ਼ਣ ਘੱਟ ਹੋਇਆ ਹੈ। 

ਬੋਰਡ ਅਨੁਸਾਰ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਸਭ ਤੋਂ ਵਧ ਪ੍ਰਦੂਸ਼ਿਤ ਰਹੇ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ 8 ਨਵੰਬਰ ਨੂੰ ਹਵਾ ਦੀ ਦਰਜ ਕੀਤੀ ਗੁਣਵੱਤਾ ਅਨੁਸਾਰ ਜਲੰਧਰ 'ਚ ਇਹ ਦਰ 294 ਮਾਪੀ ਗਈ ਹੈ। ਦੀਵਾਲੀ ਤੋਂ ਇਕ ਦਿਨ ਬਾਅਦ ਮਾਪੀ ਗਈ ਇਸ ਗੁਣਵੱਤਾ ਅਨੁਸਾਰ ਹਵਾ ਪ੍ਰਦੂਸ਼ਣ ਵਧਿਆ ਹੈ। ਜਲੰਧਰ ਸ਼ਹਿਰ ਦੇ ਮੁਕਾਬਲੇ ਮੰਡੀ ਗੋਬਿੰਦਗੜ੍ਹ 'ਚ ਹਵਾ ਦੀ ਗੁਣਵੱਤਾ 250 ਮਾਪੀ ਗਈ ਹੈ, ਜੋ ਜਲੰਧਰ ਤੋਂ 44 ਅੰਕ ਘੱਟ ਹੈ। ਇਸੇ ਤਰ੍ਹਾਂ ਅੰਮ੍ਰਿਤਸਰ 208 ਅਤੇ ਪਟਿਆਲਾ 'ਚ 264 ਗੁਣਵੱਤਾ ਮਾਪੀ ਗਈ ਹੈ। ਪੀ. ਪੀ. ਸੀ. ਬੀ. ਦੇ ਮੁਤਾਬਕ 2017 'ਚ ਔਸਤ 328 ਪੀ.ਐੱਮ. ਸੀ ਜਦਕਿ ਇਸ ਸਾਲ 234 ਪੀ.ਐੱਮ ਪਾਈ ਗਈ ਹੈ।

ਸੂਬੇ 'ਚ ਪ੍ਰਦੂਸ਼ਣ ਦਾ ਪੱਧਰ

ਸ਼ਹਿਰ 15 ਦਿਨ ਪਹਿਲਾ ਇਕ ਹਫਤਾ ਪਹਿਲਾ  ਦੀਵਾਲੀ ਮੌਕੇ
ਜਲੰਧਰ  209 151   288
ਪਟਿਆਲਾ 118 121 264
ਮੰਡੀ ਗੋਬਿੰਦਗੜ੍ਹ 103 118 241
ਲੁਧਿਆਣਾ 160 114 229
ਅੰਮ੍ਰਿਤਸਰ 122 80 221
ਖੰਨਾ 139 149 208
ਬਠਿੰਡਾ 134 253 190

 


Related News