ਜਦੋਂ ਨਸ਼ੇ ''ਚ ਟੱਲੀ ਗੱਡੀ ਵਾਲੇ ਨੇ ਬਾਜ਼ਾਰ ''ਚ ਪਾਈ ਬਿਪਤਾ
Monday, Nov 16, 2020 - 04:38 PM (IST)
ਕੋਟਫ਼ਤੂਹੀ (ਬਹਾਦਰ ਖਾਨ) : ਬੀਤੀ ਦੀਵਾਲੀ ਦੀ ਸ਼ਾਮ ਨੂੰ ਇਕ ਨਸ਼ੇ ਵਿਚ ਟੱਲੀ ਗੱਡੀ ਵਾਲੇ ਨੇ ਬਾਜ਼ਾਰ ਵਿਚ ਆਪਣੀ ਗੱਡੀ ਨਾ ਸੰਭਾਲ ਹੋਣ ਕਾਰਣ ਚਾਰ-ਪੰਜ ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ। ਟੱਲੀ ਗੱਡੀ ਵਾਲੇ ਨੂੰ ਨਾਕੇ ਉੱਪਰ ਡਿਊਟੀ ਦੌਰਾਨ ਮੁਲਾਜ਼ਮਾਂ ਨੇ ਕਾਬੂ ਕਰ ਕੇ ਵੱਡਾ ਹਾਦਸਾ ਹੋਣੋਂ ਟਾਲ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਕੋਟਫ਼ਤੂਹੀ ਦੇ ਆਸ-ਪਾਸ ਪਿੰਡ ਦਾ ਇਕ ਵਿਦੇਸ਼ ਤੋ ਆਏ ਨੌਜਵਾਨ ਨੇ ਨਸ਼ੇ ਵਿਚ ਸ਼ਾਮ ਸਾਢੇ ਸਤ ਕੁ ਵਜੇ ਦੇ ਕਰੀਬ ਬਾਜ਼ਾਰ ਵਿਚ ਘੁੰਮਦੇ ਨੇ ਇਕ ਦੁਕਾਨ ਦੇ ਸਾਹਮਣੇ ਲਗਾਏ ਇਕ ਪਾਈਪ ਵਿਚ ਆਪਣੀ ਗੱਡੀ ਮਾਰ ਕੇ ਉਸ ਨੂੰ ਵਿੰਗਾ ਕਰ ਕੇ ਬਾਜ਼ਾਰ ਵਿਚੋਂ ਬਾਹਰ ਨਿਕਲ ਗਿਆ, ਫਿਰ ਕੁੱਝ ਮਿੰਟਾਂ ਬਾਅਦ ਇਕ ਦੁਕਾਨ ਅੱਗੇ ਲਗਾਏ ਪਟਾਕਿਆਂ ਦੇ ਸਟਾਲ ਵਿਚ ਗੱਡੀ ਮਾਰ ਕੇ ਉਸ ਨੂੰ ਖਿਲਾਰ ਦਿੱਤਾ,ਪਰ ਮੌਕੇ ਉੱਪਰ ਦੁਕਾਨਦਾਰ ਤੇ ਗ੍ਰਾਹਕਾਂ ਦਾ ਬਚਾਅ ਰਿਹਾ।
ਇਸ ਦੌਰਾਨ ਉਸ ਨੇ ਫਿਰ ਬਿਸਤ ਦੁਆਬ ਨਹਿਰ ਦੇ ਉੱਪਰ ਦੀਵੇ ਵੇਚ ਰਹੇ ਸਥਾਨ ਉੱਪਰ ਇਕ ਜਨਾਨੀ ਤੇ ਉਸ ਦੀ ਕੁੜੀ ਵਿਚ ਗੱਡੀ ਮਾਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਕੇ ਅੱਗੇ ਮੋਟਰ ਸਾਈਕਲ ਉੱਪਰ ਪਿੰਡ ਮੰਨਣਹਾਨਾ ਦੇ ਦੋ ਖੜੇ ਭਰਾਵਾ ਵਿਚ ਗੱਡੀ ਮਾਰੀ ਜਿਸ ਨਾਲ ਉਨ੍ਹਾਂ ਦੇ ਦੋਵਾਂ ਦੇ ਪੈਰਾਂ ਉੱਪਰ ਸੱਟਾਂ ਲੱਗ ਗਈਆਂ। ਪੁਲਸ ਨਾਕੇ ਉੱਪਰ ਖੜੇ ਮੁਲਾਜ਼ਮਾਂ ਨੇ ਇਸ ਕਾਰ ਚਾਲਕ ਨੂੰ ਕਾਬੂ ਕਰਨ ਲੱਗੇ ਤਾਂ ਇਹ ਉਨ੍ਹਾਂ ਨਾਲ ਉਲਝ ਪਿਆ, ਮੌਕੇ ਉੱਪਰ ਉਨ੍ਹਾਂ ਇਸ ਨੂੰ ਜੱਦੋ ਜਹਿਦ ਨਾਲ ਕਾਬੂ ਕਰ ਕੇ ਬਾਜ਼ਾਰ ਵਿਚ ਵੱਡਾ ਹਾਦਸਾ ਹੋਣੋਂ ਬਚਾਅ ਕੀਤਾ।