ਕੜਾਕੇ ਦੀ ਠੰਡ ''ਚ ਟ੍ਰਾਈ-ਸਾਈਕਲ ਚਲਾ ਪੰਜਾਬ ਤੋਂ ਸਿੰਘੂ ਬਾਰਡਰ ਪਹੁੰਚਿਆ ਇਹ ਦਿਵਯਾਂਗ

12/23/2020 2:11:49 AM

ਨਵੀਂ ਦਿੱਲੀ - ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਧਰਨੇ ਦੇ ਰਹੇ ਹਨ। ਕੜਾਕੇ ਦੀ ਠੰਡ ਵਿੱਚ ਵੀ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਕਿਸਾਨਾਂ ਦੇ ਸਮਰਥਨ ਵਿੱਚ ਦੂਰੋਂ-ਦੂਰੋਂ ਲੋਕਾਂ ਦੇ ਪੁੱਜਣ ਦਾ ਸਿਲਸਿਲਾ ਵੀ ਜਾਰੀ ਹੈ। ਇਸ ਦੌਰਾਨ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਨਵੇਂ ਕਾਨੂੰਨ ਖ਼ਿਲਾਫ਼ ਧਰਨਾ ਦੇ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਦੋਨਾਂ ਪੈਰ ਤੋਂ ਦਿਵਯਾਂਗ ਸ਼ਖਸ ਵੀ ਪੁੱਜਿਆ।
ਸਰਕਾਰ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ, ਨਵੇਂ ਯੁੱਗ ਦੀ ਸ਼ੁਰੂਆਤ ਕਰਨਗੇ ਖੇਤੀ ਕਾਨੂੰਨ: ਨਰੇਂਦਰ ਤੋਮਰ

ਕਿਸਾਨਾਂ ਦੇ ਧਰਨੇ ਦੇ ਸਮਰਥਨ ਵਿੱਚ ਦੋਨਾਂ ਪੈਰ ਤੋਂ ਦਿਵਯਾਂਗ ਬਲਵਿੰਦਰ ਸਿੰਘ ਵੀ ਆਪਣੀ ਥ੍ਰੀ-ਵ੍ਹੀਲਰ ਸਾਈਕਲ ਰਾਹੀਂ ਸਿੰਘੂ ਬਾਰਡਰ ਪੁੱਜਿਆ। ਬਲਵਿੰਦਰ ਸਿੰਘ ਨੇ ਕੜਾਕੇ ਦੀ ਠੰਡ ਵਿੱਚ ਆਪਣੀ ਟ੍ਰਾਈ ਸਾਈਕਲ ਰਾਹੀਂ ਹੀ ਪੰਜਾਬ ਦੇ ਗੁਰਦਾਸਪੁਰ ਤੋਂ ਸਿੰਘੂ ਬਾਰਡਰ ਤੱਕ ਦਾ ਸਫਰ ਤੈਅ ਕੀਤਾ। ਗੁਰਦਾਸਪੁਰ ਤੋਂ ਸਿੰਘੂ ਬਾਰਡਰ ਤੱਕ ਦੀ 450 ਕਿਲੋਮੀਟਰ ਦੀ ਦੂਰੀ ਬਲਵਿੰਦਰ ਸਿੰਘ ਨੇ 10 ਦਿਨ ਵਿੱਚ ਤੈਅ ਕੀਤੀ। ਬਲਵਿੰਦਰ ਸਿੰਘ ਦੋਨਾਂ ਪੈਰਾਂ ਤੋਂ ਦਿਵਯਾਂਗ ਹੈ। ਉਹ ਹੱਥ ਰਾਹੀਂ ਟ੍ਰਾਈ ਸਾਈਕਲ ਚਲਾ ਕੇ ਸਿੰਘੂ ਬਾਰਡਰ ਪੁੱਜਿਆ।
35 ਦਿਨ 'ਚ 1500 ਕਿਲੋਮੀਟਰ ਸਾਈਕਲ ਚਲਾ ਚੁੱਕੀ ਇਹ ਬੀਬੀ, ਇਹ ਹੈ ਵਜ੍ਹਾ

ਸਿੰਘੂ ਬਾਰਡਰ ਪੁੱਜੇ ਬਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਿਸਾਨ ਭਰਾਵਾਂ ਦਾ ਸਾਥ ਦੇਣ ਲਈ ਇੰਨਾ ਲੰਬਾ ਸਫਰ ਤੈਅ ਕੀਤਾ ਹੈ। 45 ਸਾਲਾ ਬਲਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਇਸ ਸਫਰ ਦੌਰਾਨ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਤਾਂ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਸੀ। ਬਲਵਿੰਦਰ ਦਾ ਕਹਿਣਾ ਹੈ ਕਿ ਉਹ ਆਪਣੀ ਆਖਰੀ ਸਾਹ ਤੱਕ ਆਪਣੇ ਕਿਸਾਨ ਭਰਾਵਾਂ ਦਾ ਸਾਥ ਦੇਣਾ ਚਾਹੁੰਦੇ ਹਨ।
ਕਿਸਾਨ ਅੰਦੋਲਨ ਨੂੰ ਲੈ ਕੇ ਦਿੱਲੀ ਪੁਲਸ ਕਮਿਸ਼ਨਰ ਬੋਲੇ- ਹਰ ਚੁਣੌਤੀ ਲਈ ਪੂਰੀ ਤਰ੍ਹਾਂ ਤਿਆਰ

ਦਿਵਯਾਂਗ ਬਲਵਿੰਦਰ ਸਿੰਘ ਨੇ ਵੀ ਸਰਕਾਰ ਤੋਂ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਕਰੀਬ ਮਹੀਨੇ ਤੋਂ ਦਿੱਲੀ ਦੀ ਸਰਹੱਦ 'ਤੇ ਧਰਨੇ ਦੇ ਰਹੇ ਹਨ। ਪੰਜਾਬ ਅਤੇ ਹਰਿਆਣਾ ਦੇ ਕਿਸਾਨ ਹਜ਼ਾਰਾਂ ਦੀ ਗਿਣਤੀ ਵਿੱਚ ਦਿੱਲੀ ਦੇ ਬਾਹਰ ਸਿੰਘੂ ਬਾਰਡਰ ਪੁੱਜੇ ਹੋਏ ਹਨ। ਰੂ ਕੰਬਾਊ ਇਸ ਠੰਡ ਵਿੱਚ ਵੀ ਕਿਸਾਨ ਸਿੰਘੂ ਬਾਰਡਰ 'ਤੇ ਡੇਰਾ ਪਾਏ ਹੋਏ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News