ਤਲਾਕਸ਼ੁਦਾ ਪਤਨੀ ਦੇ ਸਿਰ ’ਚ ਰਾਡ ਮਾਰ ਕੇ ਪਹਿਲਾਂ ਕੀਤਾ ਬੇਸੁੱਧ, ਫਿਰ ਬਣਾਏ ਸਰੀਰਕ ਸਬੰਧ

Wednesday, Mar 31, 2021 - 12:18 AM (IST)

ਤਲਾਕਸ਼ੁਦਾ ਪਤਨੀ ਦੇ ਸਿਰ ’ਚ ਰਾਡ ਮਾਰ ਕੇ ਪਹਿਲਾਂ ਕੀਤਾ ਬੇਸੁੱਧ, ਫਿਰ ਬਣਾਏ ਸਰੀਰਕ ਸਬੰਧ

ਲੁਧਿਆਣਾ, (ਰਿਸ਼ੀ)- ਤਲਾਕ ਤੋਂ 5 ਸਾਲ ਬਾਅਦ ਜ਼ਬਰਦਸਤੀ ਘਰ ’ਚ ਦਾਖਲ ਹੋ ਕੇ ਪਹਿਲਾਂ ਪਤਨੀ ਦੇ ਸਿਰ ’ਤੇ ਰਾਡ ਮਾਰ ਕੇ ਬੇਸੁੱਧ ਕਰਨ ਅਤੇ ਫਿਰ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਵਾਲੇ ਪਤੀ ਖਿਲਾਫ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਜਬਰ-ਜ਼ਨਾਹ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਦੇ ਡੇਰਾ ਬਾਬਾ ਬਕਾਲਾ ਦੇ ਰਹਿਣ ਵਾਲੇ ਰਣਜੀਤ ਸਿੰਘ ਵਜੋਂ ਹੋਈ ਹੈ। ਫਿਲਹਾਲ ਮੁਲਜ਼ਮ ਫਰਾਰ ਹੈ।

ਐੱਸ. ਐੱਚ. ਓ. ਇੰਸ. ਅਮਨਦੀਪ ਸਿੰਘ ਬਰਾੜ ਮੁਤਾਬਕ ਪੁਲਸ ਨੂੰ ਦਿੱਤੇ ਬਿਆਨ ’ਚ 41 ਸਾਲਾ ਪੀੜਤਾ ਨੇ ਦੱਸਿਆ ਕਿ ਉਕਤ ਮੁਲਜ਼ਮ ਨਾਲ ਮਾਰਚ 2000 ’ਚ ਉਸ ਦਾ ਵਿਆਹ ਹੋਇਆ ਸੀ। ਉਨ੍ਹਾਂ ਦਾ ਇਕ 19 ਸਾਲ ਅਤੇ ਇਕ 17 ਸਾਲ ਦਾ ਬੇਟਾ ਹੈ। ਮਾਰਚ 2016 ਵਿਚ ਉਨ੍ਹਾਂ ਦਾ ਆਪਸ ਵਿਚ ਤਲਾਕ ਹੋ ਗਿਆ, ਜਿਸ ਤੋਂ ਬਾਅਦ ਉਹ ਇਕੱਲੀ ਰਹਿਣ ਲੱਗ ਪਈ ਅਤੇ ਬੱਚੇ ਆਪਣੇ ਪਿਤਾ ਨਾਲ ਰਹਿੰਦੇ ਹਨ। ਆਪਣਾ ਗੁਜ਼ਾਰਾ ਚਲਾਉਣ ਲਈ ਅਕਾਊਂਟਸ ਦੀ ਨੌਕਰੀ ਕਰਦੀ ਹੈ ਅਤੇ 2 ਸਾਲ ਪਹਿਲਾਂ ਰਣਜੀਤ ਨਗਰ ’ਚ ਕਿਰਾਏ ਦੇ ਮਕਾਨ ’ਚ ਰਹਿਣ ਆਈ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ 2210 ਨਵੇਂ ਮਾਮਲੇ ਆਏ ਸਾਹਮਣੇ, 65 ਦੀ ਮੌਤ

ਪੀੜਤਾ ਨੇ ਦੱਸਿਆ ਕਿ ਐਤਵਾਰ ਨੂੰ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਗਈ ਸੀ। ਜਦੋਂ ਰਾਤ ਲਗਭਗ 8.30 ਵਜੇ ਘਰ ਪੁੱਜ ਕੇ ਜਿਉਂ ਹੀ ਮੇਨ ਗੇਟ ਖੋਲ੍ਹਿਆ ਤਾਂ ਉਕਤ ਮੁਲਜ਼ਮ ਉਥੇ ਪੁੱਜ ਗਿਆ। ਐਕਟਿਵਾ ਅੰਦਰ ਕਰਨ ਤੋਂ ਬਾਅਦ ਉਸ ਦੇ ਕੁਝ ਸਮਝਣ ਤੋਂ ਪਹਿਲਾਂ ਹੀ ਉਕਤ ਮੁਲਜ਼ਮ ਉਸ ਨਾਲ ਕੁੱਟ-ਮਾਰ ਕਰਨ ਲੱਗ ਪਿਆ ਅਤੇ ਨਾਲ ਲਿਆਂਦੀ ਰਾਡ ਸਿਰ ’ਤੇ ਮਾਰੀ, ਜਿਸ ਕਾਰਨ ਉਹ ਬੇਸੁੱਧ ਹੋ ਗਈ। ਫਿਰ ਮੁਲਜ਼ਮ ਨੇ ਜ਼ਬਰਦਸਤੀ ਸਰੀਰਕ ਸਬੰਧ ਬਣਾਏ।

ਇਹ ਵੀ ਪੜ੍ਹੋ : ਪਿੰਡ ਠੱਠਾ ਬਣਿਆ ਨਸ਼ੇ ਦਾ ਗੜ੍ਹ, 14 ਸਾਲਾ ਦੇ ਬੱਚੇ ਵੀ ਆਉਣ ਲਗੇ ਹੈਰੋਇਨ ਦੀ ਗ੍ਰਿਫਤ ’ਚ

ਪੀੜਤਾ ਮੁਤਾਬਕ ਉਸ ਵੱਲੋਂ ਰੌਲਾ ਪਾਉਣ ’ਤੇ ਆਸ-ਪਾਸ ਦੇ ਲੋਕ ਇਕੱਠੇ ਹੋਏ। ਕਿਸੇ ਤਰ੍ਹਾਂ ਉਸ ਨੇ ਆਪਣੇ ਮੋਬਾਇਲ ਤੋਂ ਪੁਲਸ ਕੰਟਰੋਲ ਰੂਪ ’ਤੇ ਫੋਨ ਕੀਤਾ। ਪੀੜਤਾ ਦਾ ਦੋਸ਼ ਹੈ ਕਿ ਮੌਕੇ ’ਤੇ ਪੁੱਜੀ ਪੀ. ਸੀ. ਆਰ. ਮੁਲਜ਼ਮ ਨੂੰ ਫੜਨ ਦੀ ਬਜਾਏ ਵਾਪਸ ਚਲੀ ਗਈ। ਇਸੇ ਗੱਲ ਦਾ ਫਾਇਦਾ ਲੈ ਕੇ ਮੁਲਜ਼ਮ ਉਸ ਦੇ ਘਰੋਂ ਫਰਾਰ ਗਏ। ਪੀੜਤਾ ਨੇ ਦੱਸਿਆ ਕਿ ਉਸ ਦੇ ਸਿਰ ’ਤੇ 3 ਟਾਂਕੇ ਲੱਗੇ ਹਨ ਅਤੇ ਸਰੀਕ ’ਤੇ ਵੀ ਕਈ ਥਾਵਾਂ ’ਤੇ ਸੱਟਾਂ ਦੇ ਨਿਸ਼ਾਨ ਹਨ। ਪੀੜਤਾ ਨੇ ਦੱਸਿਆ ਕਿ ਉਸ ਦੇ ਪਤੀ ’ਤੇ ਪਹਿਲਾਂ ਵੀ ਕਈ ਕੇਸ ਦਰਜ ਹਨ। ਲਗਭਗ 1 ਸਾਲ ਪਹਿਲਾਂ ਉਸ ਦੇ ਪਤੀ ਨੂੰ ਕਿਸੇ ਤਰ੍ਹਾਂ ਉਸ ਦੇ ਘਰ ਦਾ ਪਤਾ ਲੱਗ ਗਿਆ ਸੀ, ਜਿਸ ਤੋਂ ਬਾਅਦ 2 ਵਾਰ ਪਹਿਲਾਂ ਵੀ ਘਰ ਆ ਚੁੱਕਾ ਹੈ।


author

Bharat Thapa

Content Editor

Related News