ਪੰਜਾਬ 'ਚ ਹੁਣ ਮੁਫ਼ਤ ਬਿਜਲੀ ਲੈਣ ਪਿੱਛੇ ਕਾਗਜ਼ਾਂ ’ਚ ਹੋਣਗੇ ਘਰਾਂ ਦੇ ਬਟਵਾਰੇ

Monday, Apr 18, 2022 - 04:50 PM (IST)

ਪੰਜਾਬ 'ਚ ਹੁਣ ਮੁਫ਼ਤ ਬਿਜਲੀ ਲੈਣ ਪਿੱਛੇ ਕਾਗਜ਼ਾਂ ’ਚ ਹੋਣਗੇ ਘਰਾਂ ਦੇ ਬਟਵਾਰੇ

ਬਲਾਚੌਰ (ਬ੍ਰਹਮਪੁਰੀ) : ਅਕਸਰ ਇਹ ਦੇਖਣ-ਸੁਣਨ ਵਿੱਚ ਆਉਂਦਾ ਹੈ ਕਿ ਪੰਜਾਬ ਦੀ ਜਨਤਾ ਜੁਗਾੜੀ ਬਹੁਤ ਹੈ, ਖ਼ਾਸ ਕਰ ਕੇ ਜਦੋਂ ਸਰਕਾਰ ਤੋਂ ਕੋਈ ਸਹੂਲਤ ਮੁਫ਼ਤ ਮਿਲਦੀ ਹੋਵੇ ਤਾਂ ਫਿਰ ਉਸ ਦਾ ਲਾਹਾ ਲੈਣਾ ਪੰਜਾਬੀਆਂ ਦੇ ਖੱਬੇ ਹੱਥ ਦਾ ਖੇਡ ਬਣ ਜਾਂਦਾ ਹੈ। ਬਸ ਸ਼ਬਦ ਸਰਕਾਰੀ ਮੁਫ਼ਤ ਨਾਲ ਲੱਗਦਾ ਹੋਵੇ। ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ। ਖਪਤਕਾਰ ਨੂੰ ਬਿਜਲੀ ਦੇ ਬਿੱਲ ਦੋ ਮਹੀਨੇ ਬਾਅਦ ਮਿਲਦੇ ਹਨ, ਇਸ ਲਈ ਪੰਜਾਬ ਸਰਕਾਰ ਨੇ ਦੋ ਮਹੀਨੇ ਦੀਆਂ 600 ਯੂਨਿਟ ਬਿਜਲੀ ਮੁਫ਼ਤ ਦਾ ਐਲਾਨ ਕੀਤਾ ਹੈ। ਜੇਕਰ ਕਿਸੇ ਜਨਰਲ ਵਰਗ ਦੇ ਖਪਤਕਾਰ ਦੇ ਮੀਟਰ ’ਤੇ 2 ਮਹੀਨੇ ਦੀ 601 ਯੂਨਿਟ ਦੀ ਖਪਤ ਹੋਵੇਗੀ ਤਾਂ ਉਸ ਖਪਤਕਾਰ ਨੂੰ ਮੁਫ਼ਤ ਨਾਲੋਂ ਇਕ ਯੂਨਿਟ ਵਾਧੂ ਖ਼ਰਚ ਕਰਨ ਕਰਕੇ ਪਿਛਲੇ ਮੁਆਫ਼ੀ ਦੇ 600 ਯੂਨਿਟ ਦਾ ਬਿੱਲ ਪੂਰਾ ਦੇਣਾ ਪਾਵੇਗਾ ਜਦਕਿ ਐੱਸ. ਸੀ. /ਬੀ. ਸੀ. /ਬੀ. ਪੀ. ਐੱਲ. ਵਾਲੇ 600 ਤੋਂ ਵੱਧ ਜਿੰਨੇ ਯੂਨਿਟ ਖਰਚਣਗੇ ਉਨ੍ਹਾਂ ਨੂੰ ਵਾਧੂ ਯੂਨਿਟਾਂ ਦਾ ਹੀ ਬਿੱਲ ਦੇਣਾ ਪਵੇਗਾ।

ਇਹ ਵੀ ਪੜ੍ਹੋ: ਪੁਲਸ ਚੌਕੀ 'ਚ ਚੱਲ ਰਹੇ ਸਨ ਪੈੱਗ, 'ਆਪ' ਵਿਧਾਇਕ ਦੀ ਛਾਪੇਮਾਰੀ 'ਤੇ ਇੰਚਾਰਜ ਖ਼ਿਲਾਫ਼ ਵੱਡੀ ਕਾਰਵਾਈ

ਹੁਣ ਇਸ ਨਵੇਂ ਐਲਾਨ ਨਾਲ ਖਪਤਕਾਰ ਜਾਂ ਤਾਂ ਬਿਜਲੀ ਸੰਜਮ ਨਾਲ ਵਰਤੇਗਾ ਅਤੇ ਕੋਸ਼ਿਸ਼ ਕਰੇਗਾ ਕਿ ਬਿਜਲੀ 600 ਯੂਨਿਟ ਹੀ ਖਪਤ ਹੋਵੇ ਜਾਂ ਫਿਰ ਨਵਾਂ ਜੁਗਾੜ ਲਗਾਵੇਗਾ। ਖਪਤਕਾਰ ਸਰਕਾਰੀ ਸਬਸਿਡੀ ਲੈਣ ਲਈ ਇਕ ਘਰ ਵਿਚ ਹੁਣ ਦੋ ਮੀਟਰ ਲਗਾਉਣਗੇ ਕਿਉਂਕਿ ਇਸ ਤਰ੍ਹਾਂ ਹੋਣ ਨਾਲ ਦੋ ਮੀਟਰਾਂ 'ਤੇ ਘਰ ਦੀ ਬਿਜਲੀ ਖਪਤ ਦਾ ਬਜਟ 1200 ਯੂਨਿਟ ਤੱਕ ਹੋ ਜਾਵੇਗਾ। ਇਸ ਕੰਮ ਲਈ ਕਾਗਜ਼ਾਂ ਵਿਚ ਜੋ ਸਾਂਝੇ ਪਰਿਵਾਰ ਰਹਿੰਦੇ ਹਨ ਉਹ ਵੱਖ-ਵੱਖ ਹੋ ਜਾਣਗੇ ਅਤੇ ਸਰਕਾਰੀ ਨਜ਼ਰਾਂ ਵਿਚ ਪਰਿਵਾਰਾਂ ਦੀ ਵੰਡ ਹੋਵੇਗੀ। ਨਵੇਂ ਮੀਟਰ ਕੁਨੈਕਸ਼ਨ ਲੈਣ ਲਈ ਹੁਣ ਖਪਤਕਾਰਾਂ ਦੀ ਦੌੜ ਲੱਗੇਗੀ ।

ਇਹ ਵੀ ਪੜ੍ਹੋ:  CM ਮਾਨ ਦਾ ਬਿਆਨ, ਪਹਾੜੀਆਂ ਦੀਆਂ ਜੜ੍ਹਾਂ ’ਚ ਪਿਆ ਹੈ ਪੰਜਾਬ ਸਿਰ ਚੜ੍ਹਿਆ ਕਰਜ਼ਾ, ਕਰਨੀ ਹੈ ਰਿਕਵਰੀ

ਪੰਜਾਬ ਸਰਕਾਰ ਪਹਿਲੀ ਜੁਲਾਈ ਤੋਂ ਜਦੋਂ ਇਹ ਲਾਭ ਦੇਵੇਗੀ ਸੰਭਾਵਨਾ ਹੈ ਕਿ ਉਦੋਂ ਤੱਕ ਪੰਜਾਬ ਵਿਚ ਮੀਟਰਾਂ ਦੀ ਗਿਣਤੀ ਵਧੇਗੀ ਅਤੇ ਕਾਗਜ਼ਾਂ ਵਿਚ ਭਰਾ-ਭਰਾ ਨਾਲੋਂ, ਮਾਂ-ਪਿਓ ਪੁੱਤ ਨਾਲੋਂ (ਜੋ ਇਕੱਠੇ ਰਹਿੰਦੇ) ਉਹ ਅਲੱਗ ਹੋ ਜਾਣਗੇ ਜਿਸ ਨਾਲ ਸਰਕਾਰੀ ਖ਼ਜ਼ਾਨੇ 'ਤੇ ਸਬਸਿਡੀ ਦਾ ਬੋਝ ਹੋਰ ਪਵੇਗਾ। ਜ਼ਿਕਰਯੋਗ ਹੈ ਕਿ ਐੱਲ. ਪੀ. ਜੀ. ਘਰੇਲੂ ਗੈਸ ਖਪਤਕਾਰਾਂ ਨੇ ਤਿੰਨ ਸਿਲੰਡਰਾਂ ਦੀ ਸਬਸਿਡੀ ਦਾ ਲਾਭ ਲੈਣ ਲਈ ਘਰਾਂ ਵਿਚ ਇਕੱਠੇ ਰਹਿੰਦੇ ਹੋਏ ਗੈਸ ਕੁਨੈਕਸ਼ਨ ਦੀਆਂ ਦੋ-ਦੋ ਕਾਪੀਆਂ ਬਣਾ ਰੱਖੀਆਂ ਹਨ, ਜਿਨ੍ਹਾਂ ਦੀ ਗਿਣਤੀ ਗ਼ੈਰ ਸਰਕਾਰੀ ਅੰਕੜਿਆਂ ਵਿਚ ਲੱਖਾਂ ਵਿਚ ਹੈ।

ਇਹ ਵੀ ਪੜ੍ਹੋ :  0001 ਦਾ ਕ੍ਰੇਜ਼, 71 ਹਜ਼ਾਰ ਦੀ ਐਕਟਿਵਾ ਲਈ ਚੰਡੀਗੜ੍ਹ ਦੇ ਸ਼ਖ਼ਸ ਨੇ ਖ਼ਰੀਦਿਆ 15 ਲੱਖ ਦਾ ਨੰਬਰ

ਨੋਟ: ਇਸ ਖਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ


author

Harnek Seechewal

Content Editor

Related News