ਅਸ਼ਵਨੀ ਸ਼ਰਮਾ ਨੇ ਸੂਬੇ ਨੂੰ ਤਿੰਨ ਜ਼ੋਨ ''ਚ ਵੰਡ ਕੇ ਜਨਰਲ ਸਕੱਤਰਾਂ ''ਚ ਜ਼ਿਲ੍ਹਿਆਂ ਦੀ ਕੀਤੀ ਵੰਡ
Wednesday, May 20, 2020 - 02:05 PM (IST)
ਚੰਡੀਗੜ੍ਹ (ਸ਼ਰਮਾ) : ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਭਾਜਪਾ ਸੰਗਠਨ ਨੂੰ ਦ੍ਰਿੜਤਾ ਅਤੇ ਮਜਬੂਤੀ ਦੇਣ ਲਈ ਅਤੇ ਪਾਰਟੀ ਦੇ ਕੰਮ 'ਚ ਰਫ਼ਤਾਰ ਲਿਆਉਣ ਲਈ ਪ੍ਰਦੇਸ਼ ਦੇ 33 ਜ਼ਿਲ੍ਹਿਆਂ ਨੂੰ ਤਿੰਨ ਜ਼ੋਨਾਂ 'ਚ ਵੰਡ ਕੇ ਪ੍ਰਦੇਸ਼ ਦੇ ਤਿੰਨੇ ਜਨਰਲ ਸਕੱਤਰਾਂ ਨੂੰ ਵਾਧੂ 11 ਜ਼ਿਲ੍ਹਿਆਂ ਦਾ ਕਾਰਜਭਾਰ ਸੌਂਪਿਆ ਹੈ। ਜ਼ੋਨ ਨੰਬਰ 1 ਦਾ ਇੰਚਾਰਜ ਜੀਵਨ ਗੁਪਤਾ ਨੂੰ ਬਣਾਉਂਦਿਆਂ ਉਨ੍ਹਾਂ ਨੂੰ ਅੰਮ੍ਰਿਤਸਰ ਸ਼ਹਿਰੀ, ਅੰਮ੍ਰਿਤਸਰ ਦੇਹਾਤੀ, ਤਰਨਤਾਰਨ, ਬਟਾਲਾ, ਗੁਰਦਾਸਪੁਰ, ਪਠਾਨਕੋਟ, ਮੋਗਾ, ਜਗਰਾਵਾਂ, ਬਰਨਾਲਾ, ਸੰਗਰੂਰ 1, ਸੰਗਰੂਰ 2 ਦਾ ਇੰਚਾਰਜ ਬਣਾਇਆ ਹੈ। ਜ਼ੋਨ ਨੰਬਰ ਦੋ ਦੇ 11 ਜ਼ਿਲ੍ਹਿਆਂ 'ਚ ਪ੍ਰਧਾਨ ਮੰਤਰੀ ਡਾ. ਸੁਭਾਸ਼ ਸ਼ਰਮਾ ਨੂੰ ਮੋਹਾਲੀ, ਰੋਪੜ, ਫ਼ਤਿਹਗੜ੍ਹ ਸਾਹਿਬ, ਨਵਾਂਸ਼ਹਿਰ, ਕਪੂਰਥਲਾ, ਜਲੰਧਰ ਉਤਰੀ, ਜਲੰਧਰ ਦੱਖਣੀ, ਜਲੰਧਰ ਸ਼ਹਿਰੀ, ਹੁਸ਼ਿਆਰਪੁਰ, ਮੁਕੇਰੀਆਂ, ਖੰਨਾ ਦੇ ਜ਼ਿਲ੍ਹੇ ਸੌਂਪੇ ਹਨ।
ਇਹ ਵੀ ਪੜ੍ਹੋ ► ਅੱਜ ਫੇਸਬੁਕ 'ਤੇ ਲਾਈਵ ਹੋ ਕੇ ਸਿੱਖਿਆ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣਗੇ ਸਿੱਖਿਆ ਮੰਤਰੀ
ਮਲਵਿੰਦਰ ਸਿੰਘ ਕੰਗ ਨੂੰ ਲੁਧਿਆਣਾ, ਮਾਨਸਾ, ਪਟਿਆਲਾ ਨਾਰਥ, ਪਟਿਆਲਾ ਸਾਊਥ, ਪਟਿਆਲਾ ਸ਼ਹਿਰੀ, ਬਠਿੰਡਾ ਦਿਹਾਤੀ, ਬਠਿੰਡਾ ਸ਼ਹਿਰੀ, ਫ਼ਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ ਦਾ ਚਾਰਜ ਸੌਂਪਿਆ ਹੈ। ਇਸ ਤੋਂ ਇਲਾਵਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਦੇਸ਼ ਮਹਿਲਾ ਮੋਰਚਾ ਦੀ ਇੰਚਾਰਜ ਵਰਿੰਦਰ ਕੌਰ ਥਾਂਦੀ, ਕਿਸਾਨ ਮੋਰਚਾ ਦਾ ਇੰਚਾਰਜ ਤ੍ਰਿਲੋਚਨ ਸਿੰਘ ਗਿੱਲ, ਯੁਵਾ ਮੋਰਚਾ ਦਾ ਇੰਚਾਰਜ ਰਾਜੇਸ਼ ਹਨੀ, ਬੀ. ਸੀ. ਮੋਰਚਾ ਦਾ ਇੰਚਾਰਜ ਐੱਸ. ਐੱਸ. ਚੰਨੀ ਅਤੇ ਐੱਸ. ਸੀ. ਮੋਰਚਾ ਦਾ ਇੰਚਾਰਜ ਰਾਜੇਸ਼ ਬੱਗਾ ਨੂੰ ਬਣਾਇਆ ਹੈ। ਪ੍ਰਮੁੱਖ ਨੇਤਾਵਾਂ ਨੂੰ ਚਾਰਜ ਸੌਂਪਣ ਦਾ ਐਲਾਨ ਕਰਦਿਆਂ ਉਮੀਦ ਜ਼ਾਹਿਰ ਕੀਤੀ ਕਿ ਕੰਮ ਦੀ ਵੰਡ ਨਾਲ ਪਾਰਟੀ ਦੇ ਕੰਮਾਂ ਨੂੰ ਹੋਰ ਜ਼ਿਆਦਾ ਰਫ਼ਤਾਰ ਮਿਲੇਗੀ ਅਤੇ ਪ੍ਰਮੁੱਖ ਨੇਤਾ ਆਪਣੇ-ਆਪਣੇ ਜ਼ਿਲ੍ਹਿਆਂ 'ਚ ਪਾਰਟੀ ਦਾ ਪ੍ਰਚਾਰ-ਪ੍ਰਸਾਰ ਕਰਕੇ ਸੰਗਠਨ ਨੂੰ ਮਜ਼ਬੂਤੀ ਦਿੰਦਿਆਂ ਪੰਜਾਬ 'ਚ ਪਾਰਟੀ ਨੂੰ ਬੁਲੰਦੀਆਂ ਤੱਕ ਲੈ ਕੇ ਜਾਣਗੇ।
ਇਹ ਵੀ ਪੜ੍ਹੋ ► ਪੰਜਾਬ ਸਰਕਾਰ ਵੱਲੋਂ ਡਾਕਟਰੀ ਪੜ੍ਹਾਈ ਕਰਨ ਵਾਲਿਆਂ ਨੂੰ ਵੱਡੀ ਰਾਹਤ