ਸੀਵਰੇਜ ਦਾ ਗੰਦਾ ਪਾਣੀ ਬਣਿਆ ਖੇਤਰ ਵਾਸੀਆਂ ਲਈ ਪ੍ਰੇਸ਼ਾਨੀ

10/29/2017 3:55:26 AM

ਕਪੂਰਥਲਾ,   (ਮਲਹੋਤਰਾ)-  ਕਪੂਰਥਲਾ-ਸੁਲਤਾਨਪੁਰ ਲੋਧੀ ਮਾਰਗ 'ਤੇ ਪੁਰਾਣੀ ਕਚਹਿਰੀ ਦੇ ਸਾਹਮਣੇ ਕਰੀਬ ਇਕ ਹਫਤੇ ਤੋਂ ਬੰਦ ਸੀਵਰੇਜ ਕਾਰਨ ਸਥਾਨਕ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰ ਜਤਿਨ ਸ਼ਰਮਾ ਤੇ ਅੰਸ਼ੁਲ ਆਦਿ ਨੇ ਦੱਸਿਆ ਕਿ ਖੇਤਰ 'ਚ ਹਰ ਸਮੇਂ ਸੀਵਰੇਜ ਦਾ ਓਵਰਫਲੋਅ ਪਾਣੀ ਘੁੰਮਦਾ ਰਹਿੰਦਾ ਹੈ, ਜਿਸ ਨਾਲ ਪੂਰਾ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। ਖੇਤਰ 'ਚ ਮੁੱਖ ਮਾਰਕੀਟ ਹੋਣ ਕਾਰਨ ਐੱਨ. ਆਰ. ਆਈ. ਤੇ ਉੱਚ ਅਧਿਕਾਰੀਆਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਬਦਬੂਨੁਮਾ ਮਾਹੌਲ ਦੇ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਡੀ. ਸੀ. ਕਪੂਰਥਲਾ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ।


Related News