ਛੋਟੇ ਸਮੱਗਲਰਾਂ ਤੱਕ ਹੀ ਸੀਮਿਤ ਹੈ ਜ਼ਿਲ੍ਹਾ ਫਾਜ਼ਿਲਕਾ ਪੁਲਸ ਦੀ ਨਸ਼ਾ ਵਿਰੋਧੀ ਮੁਹਿੰਮ
Friday, Jun 16, 2017 - 05:37 PM (IST)

ਜਲਾਲਾਬਾਦ(ਗੁਲਸ਼ਨ)-ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦਾ ਵਾਅਦਾ ਕਰਕੇ ਰਾਜ ਅੰਦਰ ਕਾਂਗਰਸ ਨੂੰ ਦੋਬਾਰਾ ਸੱਤਾ 'ਚ ਲਿਆਉਣ ਵਾਲੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸੂਬੇ 'ਚ 4 ਹਫਤਿਆਂ ਦੋਰਾਨ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ। ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ 'ਚ ਜ਼ਿਲ੍ਹਾ ਫਾਜ਼ਿਲਕਾ ਪੁਲਸ ਦੀ ਕਾਰਗੁਜ਼ਾਰੀ ਵੇਖੀ ਜਾਵੇ ਤਾ ਪੁਲਸ ਦੀ ਕਾਰਵਾਈ ਹੁਣ ਤੱਕ ਛੋਟੇ ਸਮੱਗਲਰਾਂ ਤੱਕ ਸੀਮਿਤ ਰਹੀ ਹੈ। 16 ਮਾਰਚ ਨੂੰ ਸੂਬੇ ਅੰਦਰ ਸਰਕਾਰ ਦੇ ਗਠਨ ਤੋਂ ਲੈ ਕੇ 14 ਜੂਨ ਤੱਕ ਜ਼ਿਲ੍ਹਾ ਪੁਲਸ ਨੇ ਵਿਧਾਨਸਭਾ ਹਲਕੇ ਬੱਲੂਆਣਾ, ਅਬੋਹਰ, ਫਾਜ਼ਿਲਕਾ ਅਤੇ ਜਲਾਲਾਬਾਦ ਸਣੇ ਚਾਰੋਂ ਹਲਕਿਆਂ 'ਚ ਆਪਣੀ ਮੁਹਿੰਮ ਤਹਿਤ ਕੁੱਲ 72 ਫੌਜ਼ਦਾਰੀ ਮੁਕੱਦਮੇ ਦਰਜ਼ ਕੀਤੇ ਹਨ ਜਿੰਨ੍ਹਾਂ 'ਚ 102 ਨਸ਼ਾ ਸਮੱਗਲਰਾਂ ਨੂੰ ਫੜ ਕੇ ਜੇਲਾਂ ਅੰਦਰ ਬੰਦ ਕੀਤਾ ਗਿਆ ਹੈ।