ਜ਼ਿਲਾ ਸਿਵਲ ਹਸਪਤਾਲ ਵਿਖੇ ਮਨਾਈ ਲੜਕੀਆਂ ਦੀ ਲੋਹੜੀ
Saturday, Jan 13, 2018 - 02:10 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਲੋਹੜੀ ਦੇ ਸਬੰਧ ਵਿਚ ਜ਼ਿਲਾ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਵਿਸ਼ੇਸ ਸਮਾਗਮ ਕੀਤਾ ਗਿਆ ਜਿਸ ਵਿਚ ਸਿਵਲ ਹਸਪਤਾਲ ਵਿਖੇ ਪਿਛਲੇ ਦਿਨਾਂ ਵਿਚ ਜਨਮ ਲੈਣ ਵਾਲੀਆ ਲੜਕੀਆ ਦੀ ਲੋਹੜੀ ਮਨਾਈ ਗਈ। ਇਸ ਸਮਾਗਮ ਵਿਚ ਡਾ. ਸੁਖਪਾਲ ਸਿੰਘ ਬਰਾੜ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਸ ਪਵਿੱਤਰ ਦਿਹਾੜੇ 'ਤੇ ਅਸੀ ਪ੍ਰਣ ਕਰੀਏ ਕਿ ਲੜਕੀਆ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕਰਾਂਗੇ। ਜਨਮ ਤੋਂ ਪਹਿਲਾਂ ਬੱਚੀਆਂ ਨੂੰ ਕੁੱਖ ਵਿਚ ਕਤਲ ਕਰਨ ਵਾਲਿਆਂ ਵਿਰੁੱਧ ਅਵਾਜ ਉਠਾਵਾਗੇ , ਤਾਂ ਜੋ ਉਹ ਵੱਡੀਆ ਹੋ ਕੇ ਆਪਣੇ ਪਰਿਵਾਰ ਦਾ ਅਤੇ ਸਮਾਜ ਦਾ ਨਾਮ ਰੋਸ਼ਨ ਕਰਨ ਸਕਣ। ਇਸ ਮੌਕੇ ਡਾ. ਰੰਜੂ ਸਿੰਗਲ ਜ਼ਿਲਾ ਪਰਿਵਾਰ ਭਲਾਈ ਅਫਸਰ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਦੁੱਲੇ ਭੱਟੀ ਦੇ ਨਾਂ ਨਾਲ ਜੁੜਿਆ ਹੈ ਜੋ ਕਿ ਲੜਕੀਆ ਦੀ ਸੁਰੱਖਿਆ ਕਰਨ ਲਈ ਜਾਣਿਆ ਜਾਂਦਾ ਹੈ। ਇਸ ਸਮਾਗਮ ਵਿਚ ਸਿਵਲ ਹਸਪਤਾਲ ਸ੍ਰੀ ਮੁਕਤਸਰ ਵਿਖੇ ਪੈਦਾ ਹੋਣ ਵਾਲੀਆ ਨਵ-ਜੰਮੀਆ ਬੱਚੀਆਂ ਨੂੰ ਸਿਵਲ ਸਰਜਨ ਵੱਲੋ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ 'ਚ ਡਾ. ਸੁਮਨ ਵਧਾਵਨ ਐਸ. ਐਮ. ਓ, ਡਾ. ਸੁਨੀਲ ਬਾਂਸਲ ਐਮ. ਓ, ਗੁਰਿੰਦਰਜੀਤ ਕੌਰ ਨਰਸਿੰਗ ਸਿਸਟਰ ਹਾਜ਼ਰ ਸਨ।
