ਜ਼ਿਲਾ ਬਾਕਸਿੰਗ ਐਸੋਸੀਏਸ਼ਨ ਵੱਲੋਂ ਪ੍ਰਬੰਧ ਮੁਕੰਮਲ : ਡਾ. ਕੁਲਬੀਰ ਸਿੰਘ

Friday, Feb 16, 2018 - 10:31 AM (IST)


ਸ੍ਰੀ ਮੁਕਤਸਰ ਸਾਹਿਬ (ਦਰਦੀ, ਪਵਨ) - 'ਪੰਜਾਬ ਐਮੇਚਿਊਰ ਬਾਕਸਿੰਗ ਐਸੋਸੀਏਸ਼ਨ' ਵੱਲੋਂ ਮੁਕਤਸਰ ਵਿਖੇ ਕਰਵਾਈ ਜਾਣ ਵਾਲੀ 3 ਰੋਜ਼ਾ 'ਪੰਜਾਬ ਯੂਥ ਵੂਮੈਨ ਸਟੇਟ ਬਾਕਸਿੰਗ ਚੈਂਪੀਅਨਸ਼ਿਪ' ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਡਾ. ਕੁਲਬੀਰ ਸਿੰਘ ਨੇ ਦੱਸਿਆ ਕਿ ਇਹ ਮੁਕਾਬਲੇ 16 ਤੋਂ 18 ਫਰਵਰੀ ਤੱਕ ਭਾਈ ਮਸਤਾਨ ਸਿੰਘ ਪਬਲਿਕ ਸਕੂਲ ਦੇ ਖੇਡ ਮੈਦਾਨ ਵਿਚ ਹੋਣਗੇ। ਇੱਥੇ ਉੱਚ ਪੱਧਰ ਦਾ ਰਿੰਗ ਤਿਆਰ ਕੀਤਾ। 
ਜ਼ਿਲਾ ਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਅਵਨਿੰਦਰਪਾਲ ਸਿੰਘ ਨੇ ਦੱਸਿਆ ਕਿ ਭਾਗ ਲੈਣ ਵਾਲੇ ਮੁੱਕੇਬਾਜ਼ਾਂ ਦਾ ਜਨਮ 2000 ਤੋਂ 2001 ਵਿਚਕਾਰ ਹੋਇਆ ਹੋਵੇ, ਉਹ ਆਪਣਾ ਜਨਮ ਸਰਟੀਫਿਕੇਟ, ਸਕੂਲ ਸਰਟੀਫਿਕੇਟ ਅਤੇ ਪਛਾਣ ਦੇ ਸਬੂਤ ਨਾਲ ਲੈ ਕੇ ਆਉਣ। ਜ਼ਿਲਾ ਬਾਕਸਿੰਗ ਐਸੋਸੀਏਸ਼ਨ ਵੱਲੋਂ ਭਾਗੀਦਾਰ ਦੀ ਤਸਦੀਕ ਹੋਣੀ ਜ਼ਰੂਰੀ ਹੈ। 
ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਗੁਰਸੇਵਕ ਸਿੰਘ ਪ੍ਰੀਤ ਨੇ ਦੱਸਿਆ ਕਿ ਮੁਕਾਬਲਿਆਂ ਦੀ ਸ਼ੁਰੂਆਤ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਕਰਨਗੇ ਅਤੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਕਰਨਗੇ। ਉਨ੍ਹਾਂ ਸਮੂਹ ਖੇਡ ਪ੍ਰੇਮੀਆਂ ਨੂੰ ਇਸ ਖੇਡ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਸ ਸਮੇਂ ਐਸੋਸੀਏਸ਼ਨ ਦੇ ਨੁਮਾਇੰਦੇ ਡਾ. ਰਜਿੰਦਰਪਾਲ ਸਿੰਘ, ਰਵਿੰਦਰਪਾਲ ਸਿੰਘ, ਕਰਨੈਲ ਸਿੰਘ ਅਗਰੋਆ, ਪਵਨਦੀਪ ਸਿੰਘ ਆਦਿ ਖੇਡ ਮਾਹਿਰ ਅਤੇ ਖਿਡਾਰੀ ਮੌਜੂਦ ਸਨ। ਇਸ ਦੌਰਾਨ ਮੁੱਕੇਬਾਜ਼ੀ ਦਾ ਇਕ ਪ੍ਰਦਰਸ਼ਨੀ ਮੈਚ ਵੀ ਕਰਵਾਇਆ।


Related News