ਜ਼ਿਲਾ ਪ੍ਰਸ਼ਾਸਨ ਆਂਗਨਬਾੜੀ ਸੈਂਟਰਾਂ ਦੇ ਖੁੱਲ੍ਹਣ ਦਾ ਸਮਾਂ ਤਬਦੀਲ ਕਰਨਾ ਭੁੱਲਿਆ

Thursday, Jan 04, 2018 - 12:10 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) — ਖੇਤਰ 'ਚ ਪੈ ਰਹੀ ਧੁੰਦ ਤੇ ਸਰਦੀ ਨੂੰ ਦੇਖਦੇ ਹੋਏ ਮੰਗਲਵਾਰ ਨੂੰ ਜ਼ਿਲਾ ਏ. ਡੀ. ਸੀ. ਨੇ ਸਰਕਾਰੀ, ਅਰਧ ਸਰਕਾਰੀ, ਪ੍ਰਾਈਵੇਟ, ਪ੍ਰਾਈਮਰੀ ਤੇ ਸੈਕੇਂਡਰੀ ਸਕੂਲਾਂ ਦਾ ਸਵੇਰ ਦਾ ਸਮਾਂ ਬਦਲ ਕੇ 10 ਵਜੇ ਕਰ ਦਿੱਤਾ ਸੀ ਪਰ ਜ਼ਿਲੇ 'ਚ ਆਂਗਨਵਾੜੀ ਸੈਂਟਰਾਂ ਦਾ ਸਮਾਂ ਤਬਦੀਲ ਨਾ ਕੀਤੇ ਜਾਣ ਨਾਲ ਛੋਟੇ-ਛੋਟੇ ਬੱਚੇ ਅੱਜ ਸਰਦੀ ਤੇ ਧੁੰਦ 'ਚ ਪਹਿਲਾ ਵਾਲੇ ਸਮੇਂ 'ਤੇ ਆਉਣ ਲਈ ਮਜ਼ਬੂਰ ਹੋਏ। 
ਜ਼ਿਕਰਯੋਗ ਹੈ ਕਿ ਏ. ਡੀ. ਸੀ. ਉਪਕਾਰ ਸਿੰਘ ਨੇ ਮੰਗਲਵਾਰ ਨੂੰ ਖਰਾਬ ਮੌਸਮ ਨੂੰ ਦੇਖਦੇ ਹੋਏ ਜ਼ਿਲੇ 'ਚ ਆਉਂਦੇ ਸਾਰੇ ਸਕੂਲਾਂ ਦਾ ਸਮਾਂ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਸਨ, ਜਦ ਕਿ ਆਂਗਨਬਾੜੀ ਸੈਂਟਰ ਜਿਥੇ 2 ਤੋਂ ਲੈ ਕੇ 6 ਸਾਲ ਤਕ ਦੇ ਛੋਟੇ ਬੱਚੇ ਆਉਂਦੇ ਹਨ, ਉਨ੍ਹਾਂ ਦਾ ਸਮਾਂ ਤਬਦੀਲ ਨਹੀਂ ਕੀਤਾ। ਜਦਕਿ ਪੰਜਾਬ 'ਚ ਵੱਖ-ਵੱਖ ਜ਼ਿਲਿਆਂ ਦਾ ਸਮਾਂ ਬਦਲ ਦਿੱਤਾ ਸੀ। ਇਸ ਤੋਂ ਇਲਾਵਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ 'ਚ ਤਾਂ ਉਥੋਂ ਦੇ ਜ਼ਿਲਾ ਮੈਜਿਸਟ੍ਰੇਟ ਵਲੋਂ ਪੈ ਰਹੀ ਸਰਦੀ ਤੇ ਧੁੰਦ ਨੂੰ ਦੇਖਦੇ ਦੇ ਆਂਗਨਬਾੜੀ ਸੈਂਟਰਾਂ 'ਚ 6 ਜਨਵਰੀ ਤਕ ਛੁੱਟੀਆਂ ਕਰ ਦਿੱਤੀਆਂ। 
ਬੈਂਚਾਂ ਦਾ ਨਹੀਂ ਹੈ ਪ੍ਰਬੰਧ
ਸਰਦੀ ਦੇ ਮੌਸਮ 'ਚ ਆਂਗਨਬਾੜੀ ਸੈਂਟਰਾਂ 'ਚ ਬੱਚਿਆਂ ਹੇਠਾਂ ਟਾਟਾਂ 'ਤੇ ਹੀ ਬੈਠੇ ਸਨ ਤੇ ਕਈ ਸੈਂਟਰਾਂ 'ਚ ਤਾਂ ਟਾਟ ਬਹੁਤ ਪੁਰਾਣੇ ਤੇ ਫਟੇ ਹੋਏ ਸਨ। ਸੈਂਟਰਾਂ 'ਚ ਬੱਚਿਆਂ ਦੇ ਬੈਠਣ ਲਈ ਆਦਿ ਦਾ ਪ੍ਰਬੰਧ ਨਹੀਂ ਸੀ। ਆਂਗਨਬਾੜੀ ਯੂਨੀਅਨ ਦੀ ਰਾਜ ਸਭਾ ਊਸ਼ਾ ਰਾਣੀ ਨੇ ਕਿਹਾ ਕਿ ਸੈਂਟਰਾਂ 'ਚ ਬੱਚਿਆਂ ਦੇ ਬੈਠਣ ਦੇ ਲਈ ਸਰਕਾਰ ਪ੍ਰਬੰਧ ਨਹੀਂ ਕਰਦੀ ਤੇ ਕਈ ਸੈਂਟਰਾਂ 'ਚ ਰਾਸ਼ਨ ਨਹੀਂ ਹੈ, ਉਥੇ ਰਾਸ਼ਨ ਭੇਜਣ ਦਾ ਪ੍ਰਬੰਧ ਕਰਨ। ਯੂਨੀਅਨ ਦੀ ਨੇਤਾ ਮਨਦੀਪ ਕੁਮਾਰੀ ਤੇ ਸਰਬਜੀਤ ਕੌਰ ਨੇ ਕਿਹਾ ਕਿ ਸ਼ਹਿਰ ਦੇ ਕਿਰਾਏ ਦੀਆਂ ਇਮਾਰਤਾਂ 'ਚ ਚਲ ਰਹੇ ਸੈਂਟਰਾਂ ਦਾ ਕਿਰਾਇਆ ਕਈ ਮਹੀਨਿਆਂ ਤੋਂ ਬਕਾਇਆ ਬਾਕੀ ਪਿਆ ਹੈ ਤੇ ਸਰਕਾਰ ਇੰਨਾ ਦਾ ਕਿਰਾਇਆ ਜਲਦੀ ਉਪਲਬੱਧ ਕਰਵਾਏ।
ਧੁੰਦ ਤੇ ਠੰਡ 'ਚ ਆਏ ਬੱਚੇ
ਜਗ ਬਾਣੀ ਟੀਮ ਨੇ ਜਦ ਸ਼ਹਿਰ ਦੇ ਮਹਿਲ ਮੁਬਾਰਕ ਕਾਲੋਨੀ, ਪ੍ਰੇਮ ਬਸਤੀ ਨਗਰ, ਅਨਾਜ ਮੰਡੀ 'ਚ ਆਂਗਨਬਾੜੀ ਸੈਂਟਰਾਂ ਸਮੇਤ ਪਿੰਡ ਕਾਂਝਲਾ, ਪੇਧਨੀ ਤੇ ਸਲੇਮਪੁਰ ਸਮੇਤ ਹੋਰ ਜਗ੍ਹਾ ਦਾ ਦੌਰਾ ਕੀਤਾ ਤਾਂ ਦੇਖਿਆ ਹੈਲਪਰਾਂ ਵਲੋਂ ਬੱਚਿਆਂ ਨੂੰ ਸੈਂਟਰਾਂ 'ਚ ਲਿਆਂਦਾ ਜਾ ਰਿਹਾ ਸੀ।


Related News