ਕਰਜ਼ੇ ਤੋਂ ਪ੍ਰੇਸ਼ਾਨ ਦਲਿਤ ਨੇ ਕਰੰਟ ਲਾ ਕੇ ਖੁਦਕੁਸ਼ੀ ਕੀਤੀ
Thursday, Aug 02, 2018 - 01:31 AM (IST)

ਧੂਰੀ, (ਸੰਜੀਵ ਜੈਨ)- ਪਿੰਡ ਭਸੌਡ਼ ਦੇ ਦਲਿਤ ਪਰਿਵਾਰ ਨਾਲ ਸਬੰਧਤ ਇਕ ਵਿਅਕਤੀ ਵੱਲੋਂ ਅੱਜ ਸਵੇਰੇ ਆਪਣੇ ਆਪ ਨੂੰ ਬਿਜਲੀ ਦਾ ਕਰੰਟ ਲਾ ਕੇ ਖੁਦਕੁਸ਼ੀ ਕਰਨ ਦੀ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਚਚੇਰੇ ਭਰਾ ਸੁਰਿੰਦਰ ਸਿੰਘ ਦੇ ਮੁਤਾਬਕ ਉਸ ਦੇ ਚਾਚੇ ਦਾ ਲਡ਼ਕਾ ਸੱਤਿਆਵਾਨ (40) ਪੁੱਤਰ ਪਿਆਰਾ ਲਾਲ ਦਿਹਾਡ਼ੀ ਕਰਕੇ ਗੁਜ਼ਾਰਾ ਕਰਦਾ ਸੀ, ਜਿਸ ਨੇ ਕਰਜ਼ਾ ਚੁੱਕ ਕੇ ਸਿਰ ਢੱਕਣ ਦੇ ਲਈ ਸਵਾ ਕੁ ਵਿਘੇ ਦਾ ਘਰ ਖ਼ਰੀਦਿਆ ਸੀ। ਕਰਜ਼ੇ ਕਾਰਨ ਪ੍ਰੇਸ਼ਾਨ ਚੱਲੇ ਆ ਰਹੇ ਸੱਤਿਆਵਾਨ ਨੇ ਅੱਜ ਸਵੇਰੇ 5 ਕੁ ਵਜੇ ਆਪਣੇ ਘਰ ਅੰਦਰ ਆਪਣੇ-ਆਪ ਨੂੰ ਬਿਜਲੀ ਦਾ ਕਰੰਟ ਲਾ ਕੇ ਆਤਮ ਹੱਤਿਆ ਕਰ ਲਈ ਹੈ। ਇਸ ਸਬੰਧੀ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਸ਼ਿਵ ਕੁਮਾਰ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੰਤੋਸ਼ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ, ਇਕ ਲਡ਼ਕੀ ਅਤੇ ਤਿੰਨ ਲਡ਼ਕੇ ਛੱਡ ਗਿਆ ਹੈ।