ਗੱਪਾਂ ਨਾਲ ਸੱਤ੍ਹਾ ''ਚ ਆਈ ਕਾਂਗਰਸ ਤੋ ਲੋਕਾਂ ਦਾ ਮੋਹਭੰਗ : ਡਾ ਨਿਸਾਨ ਸਿੰਘ

Sunday, Feb 18, 2018 - 07:01 PM (IST)

ਗੱਪਾਂ ਨਾਲ ਸੱਤ੍ਹਾ ''ਚ ਆਈ ਕਾਂਗਰਸ ਤੋ ਲੋਕਾਂ ਦਾ ਮੋਹਭੰਗ : ਡਾ ਨਿਸਾਨ ਸਿੰਘ

ਬੋਹਾ (ਮਨਜੀਤ) ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਮਾਨਸਾ ਜਿਲ੍ਹੇ ਦੀ ਕਾਰਜਕਾਰਨੀ ਦਾ ਐਲਾਨੀ ਕਰਨ ਉਪਰੰਤ ਸਰਕਲ ਬੋਹਾ ਦੇ ਮੁੜ ਪ੍ਰਧਾਨ ਐਲਾਨੇ ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ ਦੀ ਨਿਯੁਕਤੀ ਹੇਠ ਸੈਕੜੇ ਪਾਰਟੀ ਆਗੂਆਂ ਨੇ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਪੁੱਜ ਕੇ ਸਵਾਗਤ ਕੀਤਾ । ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਪਾਰਟੀ ਦੇ ਐੱਸ. ਸੀ ਵਿੰਗ ਦੇ ਕੌਮੀ ਜਨਰਲ ਸਕੱਤਰ ਡਾ.ਨਿਸਾਨ ਸਿੰਘ ਹਾਕਮ ਵਾਲਾ ਨੇ ਸ. ਸੈਦੇਵਾਲਾ ਦਾ ਮੂੰਹ ਮਿੱਠਾ ਕਰਾਉਣ ਉਪਰੰਤ ਇਕੱਤਰ ਹੋਏ ਵੱਡੀ ਗਿਣਤੀ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਐਲਾਣੀ ਜਿਲ੍ਹਾ ਮਾਨਸਾ ਦੀ ਕਾਰਜਕਾਰਨੀ 'ਚ ਸਰਦਾਰ ਮਹਿੰਦਰ ਸਿੰਘ ਸੈਦੇਵਾਲਾ ਨੂੰ ਮੁੜ ਪ੍ਰਧਾਨ ਬਣਨ 'ਤੇ ਸਵਾਗਤ ਕੀਤਾ ਉਥੇ ਸਰਦਾਰ ਸੈਦੇਵਾਲਾ ਦੇ ਵਿਧਾਨ ਸਭਾ ਚੋਣਾਂ ਦੌਰਾਨ ਕੀਤੀ ਸਖਤ ਮਿਹਨਤ ਦਾ ਵੀ ਜਿਕਰ ਕੀਤਾ। ਡਾ. ਨਿਸਾਨ ਸਿੰਘ ਹਾਕਮਵਾਲਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਦੁਆਰਾ ਐਲਾਨੀ ਕਾਰਜਕਾਰਨੀ 'ਚ ਪਾਰਟੀ ਨੂੰ ਨਿਸਕਾਰ ਸੇਵਾਵਾਂ ਦੇਣ ਵਾਲੇ ਮਿਹਨਤੀ ਤੇ ਇਮਾਨਦਾਰ ਵਿਅਕਤੀਆਂ ਨੂੰ ਸਥਾਨ ਦੇਣ ਨਾਲ ਪਾਰਟੀ ਦੇ ਆਮ ਵਰਕਰਾਂ ਦਾ ਮਾਣ ਵਧਿਆ ਹੈ। ਉਨ੍ਹਾ ਸੱਤਾਧਾਰੀ ਕਾਂਗਰਸ ਪਾਰਟੀ 'ਤੇ ਵਰਦਿਆਂ ਕਿਹਾ ਕਿ ਘਰ-ਘਰ ਨੌਕਰੀ ਤੇ ਸਮੁੱਚਾ ਕਰਜਾ ਮਾਫ ਕਰਨ ਦੇ ਪਟਿਆਲਾ ਸ਼ਾਹੀ ਗੱਪਾਂ ਨਾਲ ਸੂਬੇ ਦੀ ਸੱਤ੍ਹਾ 'ਤੇ ਕਾਬਜ ਹੋਣ ਵਾਲੀ ਕਾਂਗਰਸ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਨੇ ਇੰਨਾਂ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ। ਜਿਸ ਦੌਰਾਨ ਨਵੀਆਂ ਨੌਕਰੀਆਂ ਤਾਂ ਕੀ ਦੇਣੀਆਂ ਸੀ ਸਗੋ ਬਠਿੰਡਾ ਥਰਮਲ ਸਮੇਤ ਹੋਰ ਪ੍ਰਜੈਕਟਾਂ ਚ ਪਹਿਲੇ ਮੁਲਾਜਮਾਂ ਨੂੰ ਵੀ ਨੌਕਰੀਓ ਕੱਢਿਆ ਜਾ ਰਿਹਾ ਹੈ। ਦੂਜਾ ਸਮੁੱਚਾ ਕਰਜਾ ਮੁਆਫ ਕਰਨ ਵਾਲੇ ਵਾਅਦੇ ਦੀ ਹਕੀਕਤ ਵੀ ਸਭ ਨੇ ਅੱਖੀ ਦੇਖ ਲਈ ਹੈ। ਇਸ ਮੌਕੇ ਜਿਲ੍ਹਾ ਕਾਰਜਕਾਰਨੀ ਦੇ ਕੋਰ ਕਮੇਟੀ ਮੈਂਬਰ ਬੱਲਮ ਸਿੰਘ ਕਲੀਪੁਰ ਅਤੇ ਜੋਗਾ ਸਿੰਘ ਬੋਹਾ ਨੇ ਕਿਹਾ ਕਿ ਪਾਰਟੀ ਦੇ ਸੰਗਠਨ ਨੂੰ ਮਜਬੂਤ ਕਰਨ ਲਈ ਜਮੀਨੀ ਪੱਧਰ ਉਪਰ ਕੰਮ ਕਰਨ ਦੀ ਜਰੂਰਤ ਹੈ ਅਤੇ ਸਾਰੇ ਵਰਕਰ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਘਰ-ਘਰ ਪ੍ਰਚਾਰ ਕਰਨ। ਇਸ ਮੌਕੇ ਹੋਰਨਾਂ ਤੋ ਇਲਾਵਾ ਸਰਪੰਚ ਜਮਨਾ ਸਿੰਘ ਆਂਡਿਆਂਵਾਲੀ,ਸਰਪੰਚ ਅੰਗਰੇਜ ਸਿੰਘ ਰਿਉਦ ਕਲਾਂ,ਸਰਪੰਚ ਸੰਤੋਖ ਸਿੰਘ ਭੀਮੜਾ,ਗੁਰਦੀਪ ਸਿੰਘ ਟੋਡਰਪੁਰ,ਅਮਰਜੀਤ ਸਿੰਘ ਕੁਲਾਣਾ,ਸਿਕੰਦਰ ਸਿੰਘ ਰਿਉਦ ਖੁਰਦ,ਹਰਮੇਲ ਸਿੰਘ ਕਲੀਪੁਰ,ਜੋਗਾ ਸਿੰਘ ਬੋਹਾ,ਜਸਕਰਨ ਸਿੰਘ ਸੇਰਖਾਂਵਾਲਾ,ਪ੍ਰਸੋਤਮ ਸਿੰਘ ਗਿੱਲ,ਬਲਵਿੰਦਰ ਸਿੰਘ ਮੱਲ ਸਿੰਘ ਵਾਲਾ,ਪ੍ਰਕਾਸ ਸਿੰਘ ਮੱਲ ਸਿੰਘ ਵਾਲਾ,ਬਲਕਾਰ ਸਿੰਘ ਦਸ਼ਮੇਸ ਨਗਰ,ਗੁਰਦੀਪ ਸਿੰਘ ਜੀਵਨ ਨਗਰ ਆਦਿ ਨੇ ਵੀ ਸੰਬੋਧਨ ਕੀਤਾ।  


Related News