ਛੱਪੜ ਦੇ ਆਲੇ-ਦੁਆਲੇ ਨਾਜਾਇਜ਼ ਬਣਾਏ 6 ਮਕਾਨਾਂ ਨੂੰ ਤੋੜਿਆ
Thursday, Jul 13, 2017 - 05:29 PM (IST)

ਅਬੋਹਰ(ਸੁਨੀਲ)—ਅਬੋਹਰ-ਸ਼੍ਰੀਗੰਗਾਨਗਰ ਕੌਮਾਂਤਰੀ ਰੋਡ ਨੰ. 15 ਤੇ ਉਪ ਮੰਡਲ ਦੀ ਉਪ ਤਹਿਸੀਲ ਖੂਈਆਂ ਸਰਵਰ ਵਿਚ ਕੁਝ ਮਹੀਨੇ ਪਹਿਲਾਂ ਛੱਪੜ ਦੇ ਨੇੜੇ-ਤੇੜੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਵਾਉਣ ਲਈ ਹਾਈਕੋਰਟ ਦੇ ਹੁਕਮਾਂ 'ਤੇ ਅੱਜ ਤੀਜੀ ਬਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੁਲਸ ਵਿਭਾਗ ਦੀ ਮਦਦ ਨਾਲ ਛੱਪੜ ਦੇ ਆਲੇ-ਦੁਆਲੇ ਨਾਜਾਇਜ਼ ਰੂਪ ਤੋਂ ਬਣਾਏ ਗਏ ਮਕਾਨਾਂ ਨੂੰ ਤੋੜ ਦਿੱਤਾ। ਜਾਣਕਾਰੀ ਅਨੁਸਾਰ ਖੂਈਆਂ ਸਰਵਰ ਦੇ ਨਾਇਬ ਤਹਿਸੀਲਦਾਰ ਅਰਜਿੰਦਰ ਸਿੰਘ ਤੇ ਬੀ. ਡੀ. ਪੀ. ਓ. ਦੀ ਅਗਵਾਈ ਹੇਠ ਪੁਲਸ ਮੁਲਾਜ਼ਮਾਂ ਦੀ ਮੌਜੂਦਗੀ ਵਿਚ ਜੇ. ਸੀ. ਬੀ. ਲਾ ਕੇ ਛੱਪੜ ਕੰਢੇ ਬਣੇ 6 ਮਕਾਨਾਂ ਨੂੰ ਤੋੜਿਆ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਾਜਾਇਜ਼ ਰੂਪ ਤੋਂ ਬਣੇ 73 ਮਕਾਨਾਂ ਨੂੰ ਇਥੋਂ ਹਟਾਇਆ ਜਾ ਚੁੱਕਿਆ ਹੈ।