ਵਲਟੋਹਾ ’ਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੋਈ ਤਕਰਾਰ, ਚੱਲੀ ਗੋਲੀ

Saturday, Apr 02, 2022 - 08:52 PM (IST)

ਵਲਟੋਹਾ (ਗੁਰਮੀਤ ਸਿੰਘ) : ਥਾਣਾ ਵਲਟੋਹਾ ਤੋਂ ਥੋੜ੍ਹੀ ਦੂਰੀ ’ਤੇ ਚੌਕ ’ਚ ਪਾਣੀ ਦੀ ਨਿਕਾਸੀ ਲੈ ਕੇ ਤਕਰਾਰ ਹੋ ਗਈ, ਜਿਸ ’ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐੱਸ. ਐੱਸ. ਜਿਊਲਰਜ਼ ਦੇ ਮਾਲਕ ਹਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕੇ ਉਨ੍ਹਾਂ ਦੇ ਗੁਆਂਢੀ ਗੁਰਸਾਬ ਸਿੰਘ ਪੁੱਤਰ ਗੁਰਬਖਸ਼ ਸਿੰਘ ਆਪਣੇ ਘਰ ਦਾ ਗੰਦਾ ਪਾਣੀ ਉਨ੍ਹਾਂ ਦੇ ਬੂਹੇ ਦੇ ਸਾਹਮਣੇ ਕੱਢਦੇ ਹਨ। ਇਸੇ ਗੱਲ ਨੂੰ ਲੈ ਕੇ ਸਾਡੀ ਰੋਜ਼ਾਨਾ ਤਕਰਾਰ ਹੁੰਦੀ ਹੈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੇਰੇ ਚਾਚੇ ਦਾ ਲੜਕਾ ਅਤੇ ਕਰੀਬ 10 ਅਣਪਛਾਤੇ ਵਿਅਕਤੀ ਮੇਰੀ ਦੁਕਾਨ ’ਤੇ ਆ ਕੇ ਗਲ ਪੈ ਗਏ ਤੇ ਇਸ ਦੌਰਾਨ ਮੇਰੀ, ਮੇਰੇ ਭਰਾ ਮਲਕੀਤ ਸਿੰਘ ਅਤੇ ਮੇਰੇ ਪਿਤਾ ਗੁਰਬਖਸ਼ ਸਿੰਘ ਦੀ ਕੁੱਟਮਾਰ ਕੀਤੀ, ਜਿਨ੍ਹਾਂ ਦੇ ਕਾਫੀ ਸੱਟਾਂ ਵੱਜੀਆਂ ਹਨ। ਉਸ ਨੇ ਦੱਸਿਆ ਕਿ ਮੈਂ ਆਪਣੇ ਬਚਾਅ ਵਾਸਤੇ ਆਪਣੀ ਰਾਈਫਲ ਨਾਲ ਫਾਇਰ ਕੀਤਾ, ਜਿਸ ਕਰਕੇ ਹਮਲਾਵਰ ਲਲਕਾਰੇ ਮਾਰਦੇ ਹੋਏ ਭੱਜ ਗਏ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ SSP ਨਿੰਬਾਲੇ ਦੇ ਤਬਾਦਲੇ ’ਤੇ ਭਖ਼ੀ ਸਿਆਸਤ, ਕਾਂਗਰਸੀ ਵਿਧਾਇਕਾਂ ਨੇ ਚੁੱਕੇ ਸਵਾਲ

PunjabKesari

ਉਧਰ ਇਸ ਸਬੰਧੀ ਦੂਜੀ ਧਿਰ ਦੇ ਗੁਰਸਾਬ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਹੈਪੀ ਮੇਰੀ ਮਾਤਾ ਨਾਲ ਲੜ ਪਿਆ, ਜਿਸ ਦੇ ਕਾਫ਼ੀ ਸੱਟਾਂ ਲੱਗੀਆਂ ਹਨ। ਉਸ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਅਤੇ ਉਸ ਦੇ ਪਰਿਵਾਰ ਨੇ ਸਾਡੀ ਦੁਕਾਨ ’ਤੇ ਆ ਕੇ ਭੰਨ-ਤੋੜ ਕੀਤੀ ਅਤੇ ਗੋਲੀ ਚਲਾਈ। ਅਸੀਂ ਭੱਜ ਕੇ ਮਸਾਂ ਆਪਣੀ ਜਾਨ ਬਚਾਈ। ਇਸ ਸਬੰਧੀ ਥਾਣਾ ਵਲਟੋਹਾ ਵਿਖੇ ਦਰਖਾਸਤ ਦੇ ਦਿੱਤੀ ਹੈ।

PunjabKesari

ਇਸ ਸਬੰਧੀ ਥਾਣਾ ਵਲਟੋਹਾ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਤੇੜਾ ਨੇ ਦੱਸਿਆ ਚੌਕ ਵਲਟੋਹਾ ਵਿਖੇ ਮਾਮੂਲੀ ਤਕਰਾਰ ਕਾਰਨ ਝਗੜਾ ਹੋਇਆ ਹੈ ਅਤੇ ਗੋਲੀ ਚੱਲੀ ਹੈ। ਇਸ ਦੀ ਇਨਕੁਆਰੀ ਚੱਲ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਹਿਸਾਬ ਨਾਲ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਹਰਪਾਲ ਚੀਮਾ ਵੱਲੋਂ ਦੁੱਧ ਦੀਆਂ ਖਰੀਦ ਕੀਮਤਾਂ ’ਚ 20 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਾਧੇ ਦਾ ਐਲਾਨ


Manoj

Content Editor

Related News