ਲੁਧਿਆਣਾ : ਆਪਸੀ ਝਗੜੇ ਕਾਰਨ 2 ਧਿਰਾਂ 'ਚ ਖੜਕੀ, ਕਈ ਜ਼ਖਮੀਂ (ਵੀਡੀਓ)
Wednesday, Sep 18, 2019 - 12:57 PM (IST)
ਲੁਧਿਆਣਾ (ਨਰਿੰਦਰ) : ਇੱਥੇ ਛਾਉਣੀ ਮੁਹੱਲੇ 'ਚ ਬੀਤੀ ਰਾਤ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਆਪਸੀ ਝਗੜੇ ਕਾਰਨ ਦੋ ਧਿਰਾਂ ਵਿਚਕਾਰ ਇੱਟਾਂ-ਰੋੜੇ ਚੱਲ ਪਏ ਅਤੇ ਇਸ ਦੌਰਾਨ ਗੱਡੀਆਂ ਦੇ ਸ਼ੀਸ਼ੇ ਵੀ ਤੋੜੇ ਗਏ। ਘਟਨਾ 'ਚ ਕਈ ਲੋਕ ਗੰਭੀਰ ਜ਼ਖਮੀਂ ਹੋ ਗਏ। ਹਾਲਾਤ ਨੂੰ ਕੰਟਰੋਲ ਕਰਨ ਲਈ ਪੁਲਸ ਮੌਕੇ 'ਤੇ ਪੁੱਜੀ ਅਤੇ ਮਾਮਲਾ ਸ਼ਾਂਤ ਕਰਵਾਇਆ। ਜਾਣਕਾਰੀ ਮੁਤਾਬਕ ਪਹਿਲੀ ਧਿਰ 'ਤੇ ਦੂਜੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਇਲਾਕੇ 'ਚ ਰਹਿੰਦੀ ਸਿੱਖ ਕਮਿਊਨਿਟੀ 'ਤੇ ਹਮਲਾ ਕਰ ਰਹੇ ਹਨ।
ਧਿਰ ਦੇ ਮੈਂਬਰਾਂ ਨੇ ਦੂਜੀ ਧਿਰ 'ਤੇ ਕੁੱਟਮਾਰ ਦੇ ਦੋਸ਼ ਵੀ ਲਾਏ, ਜਦੋਂ ਕਿ ਦੂਜੀ ਧਿਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਕੋਈ ਝਗੜਾ ਹੋ ਗਿਆ ਸੀ, ਜਿਸ ਦਾ ਫੈਸਲਾ ਵੀ ਹੋ ਚੁੱਕਿਆ ਹੈ ਪਰ ਫਿਰ ਵੀ ਪਹਿਲੀ ਧਿਰ ਵਲੋਂ ਕੁੱਟਮਾਰ ਕੀਤੀ ਗਈ। ਦੂਜੀ ਧਿਰ ਨੇ ਦੱਸਿਆ ਕਿ ਇਸ ਦੌਰਾਨ ਪੁਲਸ ਨੇ ਮਾਮਲਾ ਸ਼ਾਂਤ ਕਰਾਉਣ ਲਈ ਹਵਾਈ ਫਾਇਰ ਵੀ ਕੀਤੇ ਅਤੇ ਕੁਝ ਲੋਕ ਜ਼ਖਮੀਂ ਵੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ ਹੈ। ਇਸ ਬਾਰੇ ਪੁਲਸ ਨੇ ਦੋਹਾਂ ਧਿਰਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।